Actor Dharmendra admitted to hospital
ਮੁੰਬਈ: ਦਿੱਗਜ ਅਦਾਕਾਰ ਧਰਮਿੰਦਰ ਨੂੰ ਰੁਟੀਨ ਸਿਹਤ ਜਾਂਚ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 89 ਸਾਲ ਦੇ ਅਦਾਕਾਰ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਦਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੇ ਇਕ ਜਾਣਕਾਰ ਅਨੁਸਾਰ, ‘‘ਉਹ ਵੀਰਵਾਰ ਨੂੰ ਹਸਪਤਾਲ ਗਏ ਸਨ। ਕਿਉਂਕਿ ਨਤੀਜੇ ਆਉਣ ਵਿਚ ਕੁੱਝ ਸਮਾਂ ਲੱਗੇਗਾ, ਇਸ ਲਈ ਪਰਵਾਰ ਨੇ ਫੈਸਲਾ ਕੀਤਾ ਕਿ ਜਦੋਂ ਤਕ ਸਾਰੇ ਰੁਟੀਨ ਚੈੱਕਅਪ ਸਹੀ ਢੰਗ ਨਾਲ ਨਹੀਂ ਹੋ ਜਾਂਦੇ, ਉਦੋਂ ਤਕ ਉਨ੍ਹਾਂ ਲਈ ਉੱਥੇ ਹੀ ਰਹਿਣਾ ਬਿਹਤਰ ਹੋਵੇਗਾ। ਉਹ ਬਜ਼ੁਰਗ ਹਨ ਅਤੇ ਡਾਕਟਰਾਂ ਤੋਂ ਸਹੀ ਧਿਆਨ ਦੀ ਲੋੜ ਹੈ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।’’