ਐਕਟਰ ਰੋਨੀਤ ਰਾਏ ਹੋਏ ਆਨਲਾਈਨ ਠੱਗੀ ਦਾ ਸ਼ਿਕਾਰ, ਵੀਡੀਓ ਸ਼ੇਅਰ ਕਰ ਦੱਸੀ ਸੱਚਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

'ਮੇਰੇ ਬੇਟੇ ਨੇ ਪੀਐਸ 4 ਜੀਟੀਏ ਆਰਡਰ ਕੀਤੇ। ਪੈਕੇਟ ਵਿੱਚ ਸਿਰਫ ਇੱਕ ਖਾਲੀ ਕਾਗਜ਼ ਆਇਆ

ronit

ਮੁੰਬਈ: ਦੇਸ਼ ਵਿੱਚ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅੱਜ ਟੀਵੀ ਦੇ ਕਈ ਸ਼ੋਅ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਐਕਟਰ ਰੋਨੀਤ ਰਾਏ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ। ਦੱਸ ਦੇਈਏ ਕਿ ਰੋਨੀਤ ਦੇ ਬੇਟੇ ਨੂੰ ਇੱਕ ਪਲੇਅ ਸਟੇਸ਼ਨ 4 ਜੀਟੀਏ 5 ਆਨਲਾਈਨ ਆਰਡਰ ਕਰਨ ਤੋਂ ਬਾਅਦ ਇੱਕ ਕੋਰਾ ਕਾਗਜ਼ ਮਿਲਿਆ।

ਅਦਾਕਾਰ ਨੇ ਕੀਤਾ ਟਵੀਟ 
ਵੀਡੀਓ ਨੂੰ ਟਵੀਟ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ,' 'ਮੇਰੇ ਬੇਟੇ ਨੇ ਪੀਐਸ 4 ਜੀਟੀਏ ਆਰਡਰ ਕੀਤੇ। ਪੈਕੇਟ ਵਿੱਚ ਸਿਰਫ ਇੱਕ ਖਾਲੀ ਕਾਗਜ਼ ਆਇਆ ਤੇ ਇਸ ਵਿਚ ਕੋਈ ਡਿਸਕ ਨਹੀਂ ਮਿਲੀ। ਕ੍ਰਿਪਾ ਕਰਕੇ ਇਸ ਮਾਮਲੇ ਨੂੰ ਨੋਟਿਸ 'ਚ ਲਓ।”

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਰੋਨੀਤ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਨਲਾਈਨ ਸਾਈਟ 'ਤੇ ਵੱਡੇ ਇਲਜ਼ਾਮ ਲਾਏ ਹਨ। ਵੀਡੀਓ ਸ਼ੇਅਰ ਕਰ ਰੋਨੀਤ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇੱਕ ਪਲੇਅ ਸਟੇਸ਼ਨ 4 ਜੀਟੀਏ 5 ਆਨਲਾਈਨ ਆਰਡਰ ਕਰਨ ਤੋਂ ਬਾਅਦ ਇੱਕ ਕੋਰਾ ਕਾਗਜ਼ ਮਿਲਿਆ। ਰੋਨਿਤ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਆਨਲਾਈਨ ਵੈੱਬਸਾਈਟ ਨੂੰ ਟੈਗ ਕੀਤਾ ਹੈ।