ਕੀ ਕਾਰਤਿਕ ਆਰੀਅਨ, ਸਾਰਾ ਅਲੀ ਖਾਨ ਇਕੱਠੇ ਲੰਡਨ ਵਿਚ ਮਨਾ ਰਹੇ ਹਨ ਛੁੱਟੀਆਂ? ਦੇਖੋ ਤਸਵੀਰਾਂ
'ਕੌਫੀ ਵਿਦ ਕਰਨ' ਦੇ ਆਉਣ ਤੋਂ ਬਾਅਦ ਸਾਰਾ ਅਤੇ ਕਾਰਤਿਕ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹੀਂ ਦਿਨੀਂ ਕਾਰਤਿਕ ਆਰੀਅਨ ਲੰਡਨ ਵਿਚ ਛੁੱਟੀਆਂ ਮਨਾ ਰਹੇ ਹਨ, ਉਥੇ ਹੀ ਸਾਰਾ ਅਲੀ ਖਾਨ ਵੀ ਆਪਣੇ ਭਰਾ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਸਾਰਾ ਅਤੇ ਕਾਰਤਿਕ ਇਕੱਠੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਦੋਵਾਂ ਦੇ ਇਕੱਠੇ ਹੋਣ ਦੀਆਂ ਖਬਰਾਂ ਆਉਣ ਲੱਗ ਪਈਆਂ ਹਨ।
ਤਸਵੀਰਾਂ ਦੇਖ ਫੈਨਜ਼ ਨੇ ਚੁੱਕੇ ਸਵਾਲ
ਦਰਅਸਲ, ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਕ੍ਰਿਸਮਸ ਦੇ ਆਲੇ-ਦੁਆਲੇ ਵੱਖ-ਵੱਖ ਥਾਵਾਂ 'ਤੇ ਛੁੱਟੀਆਂ ਮਨਾ ਰਹੇ ਸਨ। ਜਦੋਂ ਸਾਰਾ ਲੰਡਨ ਤੋਂ ਆਪਣੇ ਭਰਾ ਇਬਰਾਹਿਮ ਅਲੀ ਖਾਨ ਅਤੇ ਦੋਸਤਾਂ ਨਾਲ ਤਸਵੀਰਾਂ ਸ਼ੇਅਰ ਕਰ ਰਹੀ ਸੀ ਤਾਂ ਕਾਰਤਿਕ ਪੈਰਿਸ 'ਚ ਸੀ। ਨਵੇਂ ਸਾਲ ਦੀ ਰਾਤ ਨੂੰ ਦੇਰ ਨਾਲ, ਦੋਵਾਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਕਿ ਇੱਕੋ ਥਾਂ 'ਤੇ ਕਲਿੱਕ ਕੀਤੀਆਂ ਗਈਆਂ ਸਨ ਅਤੇ ਲਗਭਗ ਇੱਕੋ ਸਮੇਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਸਨ। ਅਜਿਹੇ 'ਚ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਆ ਰਿਹਾ ਹੈ ਕਿ ਕੀ ਦੋਵੇਂ ਇਕੱਠੇ ਹਨ? ਸਾਰਾ ਅਲੀ ਖਾਨ ਨੇ ਐਤਵਾਰ ਨੂੰ ਕ੍ਰਿਸਮਸ ਟ੍ਰੀ ਦੇ ਅੰਦਰ ਖੜ੍ਹੀ ਖੁਦ ਦੀ ਤਸਵੀਰ ਸਾਂਝੀ ਕੀਤੀ ਅਤੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਉਸੇ ਸਮੇਂ, ਕਾਰਤਿਕ ਨੇ ਇੱਕ ਰੈਸਟੋਰੈਂਟ ਵਿਚ ਕਿਸੇ ਨਾਲ ਚਾਹ ਪੀਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਸਿਰਫ ਮੇਰੇ ਲਈ ਬਲੈਕ ਟੀ।' ਇਸ ਦੇ ਨਾਲ ਹੀ ਦੋਹਾਂ ਦੁਆਰਾ ਮਾਰਕ ਕੀਤੀ ਗਈ ਲੋਕੇਸ਼ਨ ਇੱਕੋ ਹੈ।
ਸਾਰਾ-ਕਾਰਤਿਕ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸਨ
ਇੰਨਾ ਹੀ ਨਹੀਂ, ਕੁਝ ਘੰਟਿਆਂ ਬਾਅਦ ਸਾਰਾ ਨੇ ਇੱਕ ਕੋਲਾਜ ਸ਼ੇਅਰ ਕੀਤਾ, ਜਿਸ ਵਿੱਚ ਉਹ ਇੱਕ ਮੇਲੇ ਵਿੱਚ ਇਬਰਾਹਿਮ ਅਤੇ ਦੋਸਤਾਂ ਨਾਲ ਨਜ਼ਰ ਆ ਰਹੀ ਹੈ। ਉਸੇ ਸਮੇਂ, ਕਾਰਤਿਕ ਨੇ ਰੰਗੀਨ ਲਾਈਟਾਂ ਨਾਲ ਜਗਦੇ ਲੰਡਨ ਦੀ ਇੱਕ ਧੁੰਦਲੀ ਤਸਵੀਰ ਵੀ ਸਾਂਝੀ ਕੀਤੀ। ਉਸਨੇ ਕਾਰਨੇਬੀ ਸੈਲੀਬ੍ਰੇਟ ਲਾਈਟਸ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਇਸ ਦੇ ਨਾਲ ਹੀ ਕਾਰਤਿਕ ਨੇ ਪੈਰਿਸ ਤੋਂ ਲੰਡਨ ਆਉਣ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਕੌਫੀ ਵਿਦ ਕਰਨ ਦੇ ਆਉਣ ਤੋਂ ਬਾਅਦ ਸਾਰਾ ਅਤੇ ਕਾਰਤਿਕ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਗੱਲ ਕਰਨ ਜੌਹਰ ਨੇ ਆਪਣੇ ਸ਼ੋਅ ਦੌਰਾਨ ਹੀ ਦੱਸੀ ਸੀ। ਦੋਹਾਂ ਨੇ ਇਕੱਠੇ ਇੱਕ ਫਿਲਮ ਵੀ ਕੀਤੀ ਸੀ ਪਰ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।