Arjun Bijlani : ਅਦਾਕਾਰ ਅਰਜੁਨ ਬਿਜਲਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪ੍ਰਵਾਰਕ ਮੈਂਬਰ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਆਪਣੇ ਬੇਟੇ ਦੇ ਗਲ ਲੱਗ ਗਏ ਰੋਂਦਿਆ ਅਰਜੁਨ ਦੀ ਵੀਡੀਓ ਵਾਇਰਲ

Arjun Bijlani's father-in-law Rakesh Swami death news

ਅਦਾਕਾਰ ਅਰਜੁਨ ਬਿਜਲਾਨੀ ਟੈਲੀਵਿਜ਼ਨ ਦਾ ਇੱਕ ਪ੍ਰਮੁੱਖ ਚਿਹਰਾ ਹੈ। ਉਨ੍ਹਾਂ ਨੇ ਆਪਣੇ ਕੰਮ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ ਪਰ ਨਵੇਂ ਸਾਲ ਮੌਕੇ ਅਰਜੁਨ ਬਿਜਲਾਨੀ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ  ਅਦਾਕਾਰ ਦੇ ਸਹੁਰੇ, ਰਾਕੇਸ਼ ਚੰਦਰ ਸਵਾਮੀ ਦਾ 73 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਅਰਜੁਨ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ। ਅਦਾਕਾਰ ਨਵਾਂ ਸਾਲ ਮਨਾਉਣ ਲਈ ਦੁਬਈ ਗਿਆ ਸੀ। ਦੁਖਦਾਈ ਖ਼ਬਰ ਮਿਲਣ 'ਤੇ, ਅਰਜੁਨ ਤੁਰੰਤ ਅਗਲੀ ਉਡਾਣ 'ਤੇ ਵਾਪਸ ਆ ਗਿਆ।

ਰਿਪੋਰਟਾਂ ਅਨੁਸਾਰ, ਅਰਜੁਨ ਦੇ ਸਹੁਰੇ ਰਾਕੇਸ਼ ਚੰਦਰ ਸਵਾਮੀ ਦੀ ਮੌਤ ਸਟ੍ਰੋਕ ਕਾਰਨ ਹੋਈ। ਉਨ੍ਹਾਂ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਸੋਮਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਰਜੁਨ ਦੇ ਸਹੁਰੇ ਦੇ ਅੰਤਿਮ ਸਸਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿੱਥੇ ਉਹ ਆਪਣੇ ਪੁੱਤਰ ਨੂੰ ਗਲੇ ਲਗਾ ਕੇ ਰੋਂਦੇ ਦਿਖਾਈ ਦੇ ਰਹੇ ਹਨ।

ਅਰਜੁਨ ਦੀ ਪਤਨੀ ਨੇਹਾ ਵੀ ਸਦਮੇ ਵਿੱਚ ਹੈ ਅਤੇ ਉਨ੍ਹਾਂ ਦਾ ਰੋ-ਰੋ ਬੁਰਾ ਹਾਲ ਹੈ। ਸਾਰੇ ਪ੍ਰਸ਼ੰਸਕ ਇਸ ਸਮੇਂ ਅਰਜੁਨ ਦੇ ਨਾਲ ਹਨ ਅਤੇ ਉਨ੍ਹਾਂ ਦੇ ਪਰਿਵਾਰ ਲਈ ਪ੍ਰਾਰਥਨਾ ਕਰ ਰਹੇ ਹਨ। ਅਰਜੁਨ ਵੀ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਦਿਖਾਈ ਦੇ ਰਹੇ ਹਨ।