Anil Kapoor mother passes away : ਅਭਿਨੇਤਾ ਅਨਿਲ ਕਪੂਰ ਨੂੰ ਲੱਗਿਆ ਸਦਮਾ, ਮਾਂ ਨਿਰਮਲ ਕਪੂਰ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Anil Kapoor mother passes away : ਨਿਰਮਲ ਕਪੂਰ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਸੀ ਬੀਮਾਰ, 90 ਸਾਲਾਂ ਦੁ ਉਮਰ 'ਚ ਲਏ ਆਖਰੀ ਸਾਹ 

Anil Kapoor mother passes away

 Anil Kapoor mother passes away News in Punjabi : ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਮਾਂ ਨਿਰਮਲ ਕਪੂਰ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੇ ਕਪੂਰ ਪਰਿਵਾਰ ਅਤੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਨਿਰਮਲ ਕਪੂਰ ਕਾਫ਼ੀ ਸਮੇਂ ਤੋਂ ਬਿਮਾਰ ਸਨ। ਅੱਜ ਸ਼ੁੱਕਰਵਾਰ 02 ਮਈ ਨੂੰ ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਨਿਰਮਲ ਕਪੂਰ ਆਪਣੇ ਪੁੱਤਰ ਅਨਿਲ ਕਪੂਰ ਦੇ ਨਾਲ-ਨਾਲ ਨਿਰਮਾਤਾ ਬੋਨੀ ਕਪੂਰ ਅਤੇ ਅਦਾਕਾਰ ਸੰਜੇ ਕਪੂਰ ਦੀ ਮਾਂ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਕਈ ਸਿਤਾਰਿਆਂ ਨੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀਆਂ ਦਾ ਸਿਲਸਿਲਾ ਜਾਰੀ ਹੈ। ਅਨਿਲ ਕਪੂਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚ ਹੈ।

ਤੁਹਾਨੂੰ ਦੱਸ ਦੇਈਏ ਕਿ ਨਿਰਮਲ ਕਪੂਰ ਦਾ ਵਿਆਹ 1955 ਵਿੱਚ ਮਸ਼ਹੂਰ ਫ਼ਿਲਮ ਨਿਰਮਾਤਾ ਸੁਰਿੰਦਰ ਕਪੂਰ ਨਾਲ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਹਨ। ਜਿਸ ਵਿੱਚ ਤਿੰਨ ਪੁੱਤਰ- ਬੋਨੀ ਕਪੂਰ, ਅਨਿਲ ਕਪੂਰ ਅਤੇ ਸੰਜੇ ਕਪੂਰ ਅਤੇ ਇੱਕ ਧੀ- ਰੀਨਾ ਕਪੂਰ ਸ਼ਾਮਲ ਹਨ। ਨਿਰਮਲ ਕਪੂਰ ਸੋਨਮ ਕਪੂਰ, ਅਰਜੁਨ ਕਪੂਰ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੀ ਦਾਦੀ ਸੀ।

 (For more news apart from Actor Anil Kapoor shocked, mother Nirmal Kapoor passes away News in Punjabi, stay tuned to Rozana Spokesman)