Raveena Tandon: ਰਵੀਨਾ ਟੰਡਨ ਨਾਲ ਹੋਈ ਝੜਪ ਤੋਂ ਬਾਅਦ ਥਾਣੇ ਪਹੁੰਚੀਆਂ ਦੋਵੇਂ ਧਿਰਾਂ ,ਸ਼ਿਕਾਇਤ ਕਰਨ ਤੋਂ ਕੀਤਾ ਇਨਕਾਰ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਰਵੀਨਾ ਟੰਡਨ ਦੇ ਡਰਾਈਵਰ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਆਰੋਪ ਲਗਾਇਆ ਸੀ

Raveena Tandon

 Actress Raveena Tandon:  ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨਾਲ ਕੁਝ ਮਹਿਲਾਵਾਂ ਅਤੇ ਲੋਕ ਬਹਿਸ ਕਰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਰਵੀਨਾ ਟੰਡਨ ਦੇ ਡਰਾਈਵਰ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਆਰੋਪ ਲਗਾਇਆ ਸੀ। 

ਹੁਣ ਇਸ ਮਾਮਲੇ ਵਿੱਚ ਪੁਲਿਸ ਕੋਲ ਪਹੁੰਚੇ ਦੋਵਾਂ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੰਬਈ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਰਵੀਨਾ ਟੰਡਨ ਦੇ ਘਰ ਦੇ ਬਾਹਰ ਮਾਮੂਲੀ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਵਿੱਚ ਸਾਹਮਣੇ ਵਾਲੇ ਪਾਸਿਓਂ ਹਮਲਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਆਰੋਪ ਹੈ।

ਪੁਲਿਸ ਨੇ ਕਿਹਾ ਹੈ, 'ਰਵੀਨਾ ਟੰਡਨ ਦਾ ਡਰਾਈਵਰ ਕਾਰ ਨੂੰ ਪਾਰਕ ਕਰਨ ਲਈ ਰਿਵਰਸ ਲੈ ਕੇ ਜਾ ਰਿਹਾ ਸੀ। ਜਿਸ ਕਾਰਨ ਕੁਝ ਲੋਕਾਂ ਨੂੰ ਲੱਗਾ ਕਿ ਉਹ ਕਾਰ ਚ ਚਪੇਟ 'ਚ ਆ ਜਾਣਗੇ। ਦੋਵਾਂ ਨੂੰ ਥਾਣੇ ਬੁਲਾਇਆ ਗਿਆ ਪਰ ਦੋਵਾਂ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ।