ਮਨੀਸ਼ ਰਾਏਸਿੰਘਾ ਤੇ ਕੋਸਟਾਰ ਸੰਗੀਤਾ ਚੌਹਾਨ ਦੀਆਂ ਵਿਆਹ ਦੀਆਂ ਤਸਵੀਰਾਂ ਵਾਇਰਲ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਦੌਰਾਨ ਹੀ ਹੋਈ ਸੀ।

Manish Raisingha and costar Sangeeta Chauhan

ਚੰਡੀਗੜ੍ਹ - ਕੋਰੋਨਾ ਵਾਇਰਸ ਅਤੇ ਲਾਕਡਾਉਨ ਦੇ ਚਲਦੇ ਟੀਵੀ ਐਕਟਰ ਮਨੀਸ਼ ਰਾਏਸਿੰਘਾ ਨੇ ਕੋਸਟਾਰ ਸੰਗੀਤਾ ਚੌਹਾਨ ਨਾਲ ਵਿਆਹ ਕਰ ਲਿਆ ਹੈ।  ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਇਹ ਵਿਆਹ ਮੁੰਬਈ ਦੇ ਗੁਰਦੁਆਰੇ ‘ਚ ਹੋਇਆ। ਦੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲੈ ਕੇ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਹਨ।

ਸੰਗੀਤਾ ਨੇ ਪਿੰਕ ਰੰਗ ਦਾ ਪਟਿਆਲਾ ਸ਼ਾਹੀ ਸੂਟ ਪਾਇਆ ਹੋਇਆ ਸੀ ਤੇ ਮਨੀਸ਼ ਨੇ ਹਲਕੇ ਪਿੰਕ ਰੰਗ ਦਾ ਕੁੜਤਾ ਤੇ ਨਾਲ ਵ੍ਹਾਈਟ ਰੰਗ ਦਾ ਪਜਾਮਾ ਤੇ ਨਾਲ ਹੀ ਜੈਕਟ ਵੀ ਪਾਈ ਹੋਈ ਸੀ। ਇਸ ਤੋਂ ਇਲਾਵਾ ਦੋਵਾਂ ਨੇ ਮੈਚਿੰਗ ਰੰਗ ਦੇ ਮਾਸਕ ਵੀ ਪਾਏ ਹੋਏ ਸਨ।

ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸੀਰੀਅਲ ਦੇ ਦੌਰਾਨ ਹੀ ਹੋਈ ਸੀ। ਦੋਸਤੀ ਤੋਂ ਸ਼ੁਰੂ ਹੋਇਆ ਇਹ ਰਿਸ਼ਤਾ ਅੱਜ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ।