ਰਾਜਪਾਲ ਯਾਦਵ 'ਤੇ ਲੱਗਿਆ ਧੋਖਾਧੜੀ ਦਾ ਇਲਜ਼ਾਮ, ਇੰਦੌਰ ਪੁਲਿਸ ਨੇ ਅਦਾਕਾਰ ਖਿਲਾਫ਼ ਨੋਟਿਸ ਕੀਤਾ ਜਾਰੀ 

ਏਜੰਸੀ

ਮਨੋਰੰਜਨ, ਬਾਲੀਵੁੱਡ

ਅਦਾਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ।

Rajpal Yadav

 

ਮੁੰਬਈ - ਬਾਲੀਵੁੱਡ ਅਭਿਨੇਤਾ ਰਾਜਪਾਲ ਯਾਦਵ ਇੰਡਸਟਰੀ ਦੇ ਬਿਹਤਰੀਨ ਅਦਾਕਾਰਾਂ ਵਿੱਚੋਂ ਇੱਕ ਹਨ। ਉਹਨਾਂ ਨੇ ਫਿਲਮਾਂ ਵਿਚ ਹਾਸਰਸ ਭੂਮਿਕਾਵਾਂ ਨਿਭਾ ਕੇ ਲੋਕਾਂ ਦੇ ਦਿਲਾਂ ਵਿਚ ਆਪਣੇ ਲਈ ਇੱਕ ਖ਼ਾਸ ਥਾਂ ਬਣਾਈ ਹੈ। ਇਸ ਦੇ ਨਾਲ ਹੀ ਹੁਣ ਉਹ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਹੁਣ ਇੰਦੌਰ ਪੁਲਿਸ ਨੇ ਅਦਾਕਾਰ ਨੂੰ 20 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਨੋਟਿਸ ਜਾਰੀ ਕੀਤਾ ਹੈ। ਉਹਨਾਂ ਨੂੰ 15 ਦਿਨਾਂ ਦੇ ਅੰਦਰ ਪੁਲਿਸ ਸਾਹਮਣੇ ਪੇਸ਼ ਹੋਣਾ ਪਵੇਗਾ।

ਬਿਲਡਰ ਸੁਰਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜਪਾਲ ਯਾਦਵ ਨੇ ਆਪਣੇ ਬੇਟੇ ਨੂੰ ਫਿਲਮ ਇੰਡਸਟਰੀ 'ਚ ਸਪੋਰਟ ਕਰਨ ਅਤੇ ਪ੍ਰਮੋਟ ਕਰਨ ਲਈ 20 ਲੱਖ ਰੁਪਏ ਲਏ ਸਨ। ਪਰ ਹੁਣ ਤੱਕ ਰਾਜਪਾਲ ਯਾਦਵ ਨੇ ਆਪਣੇ ਬੇਟੇ ਨੂੰ ਕੋਈ ਕੰਮ ਨਹੀਂ ਦਿਵਾਇਆ ਤੇ ਨਾਂ ਹੀ ਮਦਦ ਕੀਤੀ। ਜਦੋਂ ਉਹਨਾਂ ਨੂੰ  ਨੂੰ ਪੈਸੇ ਵਾਪਸ ਦੇਣ ਲਈ ਕਿਹਾ ਗਿਆ ਤਾਂ ਉਹ ਗਾਇਬ ਹੋ ਗਏ। ਹੁਣ ਉਹ ਨਾ ਤਾਂ ਫ਼ੋਨ ਚੁੱਕ ਰਹੇ ਹਨ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਬਿਲਡਰ ਨੇ ਤੁਕੋਗੰਜ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

Rajpal Yadav

ਪੁਲਿਸ ਨੇ ਸ਼ਿਕਾਇਤ ਦਰਜ ਹੁੰਦੇ ਹੀ ਤੁਰੰਤ ਪ੍ਰਭਾਵ ਨਾਲ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਅਭਿਨੇਤਾ ਖਿਲਾਫ ਨੋਟਿਸ ਜਾਰੀ ਕਰ ਕੇ 15 ਦਿਨਾਂ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਲਲਨ ਮਿਸ਼ਰਾ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਪਿਛਲੇ ਹਫਤੇ ਦਿੱਤੀ ਸੀ। ਇਸ ਦੇ ਆਧਾਰ 'ਤੇ ਅਦਾਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ।

ਪੁਲਿਸ ਨੇ ਸ਼ਿਕਾਇਤ ਦਰਜ ਹੁੰਦੇ ਹੀ ਤੁਰੰਤ ਪ੍ਰਭਾਵ ਨਾਲ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਅਭਿਨੇਤਾ ਖਿਲਾਫ ਨੋਟਿਸ ਜਾਰੀ ਕਰ ਕੇ 15 ਦਿਨਾਂ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਲਲਨ ਮਿਸ਼ਰਾ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਪਿਛਲੇ ਹਫ਼ਤੇ ਦਿੱਤੀ ਸੀ। ਇਸ ਦੇ ਆਧਾਰ 'ਤੇ ਅਦਾਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ।