ਬਾਲੀਵੁੱਡ ਦੀਆਂ ਇਹ 9 ਫਿਲਮਾਂ 20 ਸਾਲਾਂ 'ਚ 300 ਕਰੋੜ ਤੋਂ ਪਾਰ, ਆਮਿਰ ਖ਼ਾਨ ਅੱਗੇ ਪਾਣੀ ਭਰਦੇ ਹਨ 'ਪਠਾਨ' ਅਤੇ 'ਤਾਰਾ ਸਿੰਘ'  

ਏਜੰਸੀ

ਮਨੋਰੰਜਨ, ਬਾਲੀਵੁੱਡ

ਦੰਗਲ ਫ਼ਿਲਮ ਦੀ ਕੁੱਲ ਕਮਾਈ 390 ਕਰੋੜ ਰੁਪਏ ਰਹੀ ਸੀ

Amir Khan, Salman Khan

 

ਮੁੰਬਈ - ਬਾਲੀਵੁੱਡ 'ਚ ਪਿਛਲੇ 20 ਸਾਲਾਂ 'ਚ ਕਮਾਈ ਦੇ ਮਾਮਲੇ 'ਚ 9 ਫ਼ਿਲਮਾਂ ਨੇ 300 ਕਰੋੜ ਦਾ ਅੰਕੜਾ ਪਾਰ ਕੀਤਾ ਹੈ। ਆਮਿਰ ਅਤੇ ਸਲਮਾਨ ਖ਼ਾਨ ਦਾ ਬਾਕਸ ਆਫਿਸ 'ਤੇ ਧਮਾਕਾ ਦੇਖਣ ਨੂੰ ਮਿਲਿਆ ਹੈ। 'ਪਠਾਨ' ਅਤੇ 'ਗਦਰ 2' ਦਾ ਤਾਰਾ ਸਿੰਘ ਅਜੇ ਵੀ ਉਸ ਤੋਂ ਪਿੱਛੇ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫ਼ਿਲਮਾਂ ਦੀ ਕਮਾਈ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਪਿਛਲੇ 20 ਸਾਲਾਂ 'ਚ 300 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।  

ਦੰਗਲ
300 ਕਰੋੜ ਦੀ ਇਸ ਲਿਸਟ 'ਚ ਆਮਿਰ ਖਾਨ ਸਟਾਰਰ ਫਿਲਮ 'ਦੰਗਲ' ਅਜੇ ਵੀ ਟਾਪ 'ਤੇ ਹੈ। ਫਿਲਮ ਨੇ ਸਿਰਫ਼ 13 ਦਿਨਾਂ 'ਚ 300 ਕਰੋੜ ਰੁਪਏ ਦਾ ਵੱਡਾ ਅੰਕੜਾ ਹਾਸਲ ਕਰ ਲਿਆ ਸੀ। ਜਦੋਂ ਕਿ ਫਿਲਮ ਦੀ ਕੁੱਲ ਕਮਾਈ 390 ਕਰੋੜ ਰੁਪਏ ਰਹੀ ਸੀ। 

ਪੀ.ਕੇ 
ਸੁਪਰਸਟਾਰ ਅਤੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਫਿਲਮ 'ਪੀਕੇ' ਨੇ ਸਿਰਫ਼ 17 ਦਿਨਾਂ 'ਚ 300 ਕਰੋੜ ਦੀ ਕਮਾਈ ਕਰ ਲਈ ਸੀ। ਫਿਲਮ ਨੇ ਸਿਲਵਰ ਸਕ੍ਰੀਨ ਤੋਂ ਕੁੱਲ 350 ਕਰੋੜ ਦੀ ਕਮਾਈ ਕੀਤੀ ਸੀ।  

ਪਠਾਨ 
ਸ਼ਾਹਰੁਖ ਖਾਨ ਦੀ ਪਠਾਨ ਬਾਕਸ ਆਫਿਸ 'ਤੇ ਨਜ਼ਰ ਆ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੀ ਕਾਫ਼ੀ ਤਾਰੀਫ਼ ਮਿਲੀ, ਇਸ ਲਈ ਫਿਲਮ ਨੇ ਸਿਰਫ਼ 6 ਦਿਨਾਂ ਵਿਚ ਬਾਕਸ ਆਫਿਸ 'ਤੇ 330 ਕਰੋੜ ਰੁਪਏ ਕਮਾ ਲਏ। ਇਹ ਇੱਕ ਵੱਡਾ ਰਿਕਾਰਡ ਹੈ।

ਬਜਰੰਗੀ ਭਾਈਜਾਨ
ਸੁਪਰਸਟਾਰ ਸਲਮਾਨ ਖਾਨ ਦੀ ਫ਼ਿਲਮ 'ਬਜਰੰਗੀ ਭਾਈਜਾਨ' ਵੀ 300 ਕਰੋੜ ਕਮਾਉਣ ਵਾਲੀਆਂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੈ। ਫਿਲਮ ਨੇ ਬਾਕਸ ਆਫਿਸ 'ਤੇ ਬੰਪਰ ਕਮਾਈ ਕਰਦੇ ਹੋਏ 320.54 ਕਰੋੜ ਰੁਪਏ ਇਕੱਠੇ ਕੀਤੇ। ਫਿਲਮ 20 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਪਹੁੰਚ ਗਈ ਹੈ।    

3 ਈਡੀਟਸ 
ਕਮਾਈ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੀ ਫ਼ਿਲਮ '3 ਇਡੀਅਟਸ' ਨੇ ਵੀ 300 ਕਰੋੜ ਦਾ ਅੰਕੜਾ ਪਾਰ ਕੀਤਾ ਹੋਇਆ ਹੈ। ਇਸ ਫਿਲਮ ਨੇ ਸਿਰਫ਼ 19 ਦਿਨਾਂ 'ਚ ਪੂਰੀ ਦੁਨੀਆ 'ਚ 315 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਸੀ। ਫਿਲਮ ਦੀ ਕੁੱਲ ਕਮਾਈ 317 ਕਰੋੜ ਰੁਪਏ ਸੀ।    

ਟਾਈਗਰ ਜ਼ਿੰਦਾ ਹੈ
ਸੁਪਰਸਟਾਰ ਸਲਮਾਨ ਖਾਨ ਦੀ ਇਕ ਹੋਰ ਫਿਲਮ 'ਟਾਈਗਰ ਜ਼ਿੰਦਾ ਹੈ' ਵੀ 300 ਕਰੋੜ ਦੇ ਕਲੱਬ 'ਚ ਸ਼ਾਮਲ ਹੈ। ਇਸ ਫ਼ਿਲਮ ਨੇ ਸਿਰਫ਼ 16 ਦਿਨਾਂ 'ਚ ਹੀ 300 ਕਰੋੜ ਦੀ ਕਮਾਈ ਕਰ ਲਈ ਸੀ। ਫਿਲਮ ਦੀ ਕੁੱਲ ਕਮਾਈ 309 ਕਰੋੜ ਰੁਪਏ ਸੀ।             

ਸੁਲਤਾਨ
ਸਾਲ 2016 'ਚ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਈ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਸੀ। ਇਸ ਫ਼ਿਲਮ ਨੇ 300.20 ਕਰੋੜ ਦੀ ਕਮਾਈ ਕੀਤੀ ਸੀ। ਫ਼ਿਲਮ 35 ਦਿਨਾਂ 'ਚ ਇਸ ਮੁਕਾਮ 'ਤੇ ਪਹੁੰਚ ਗਈ ਸੀ। 

ਗਦਰ 2
ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਕਮਾਈ ਦੀ ਰਫ਼ਤਾਰ ਰੁਕਣ ਦਾ ਸੰਕੇਤ ਨਾਮ ਨਹੀਂ ਲੈ ਰਹੀ। ਫਿਲਮ ਦੀ ਕਮਾਈ ਤੇਜ਼ੀ ਨਾਲ ਵਧ ਰਹੀ ਹੈ। ਫ਼ਿਲਮ ਨੇ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫ਼ਿਲਮ ਦੀ ਕਮਾਈ 340-350 ਕਰੋੜ ਦੇ ਕਰੀਬ ਹੋ ਸਕਦੀ ਹੈ।