Diljit Dosanjh Viral Video: ਦਿਲਜੀਤ ਦੋਸਾਂਝ ਦੇ ਪਟੋਲਾ ਗਾਣੇ 'ਤੇ ਜਦੋਂ 'ਬੇਬੋ' ਨੇ ਲਗਾਏ ਠੁਮਕੇ, ਵੀਡੀਓ ਵਾਇਰਲ

ਏਜੰਸੀ  | Dr. Harpreet Kaur

ਮਨੋਰੰਜਨ, ਬਾਲੀਵੁੱਡ

ਦਿਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

Diljit Dosanjh and kareena Kapoor Viral Video

Diljit Dosanjh and kareena Kapoor News In Punjabi:  ਚੰਡੀਗੜ੍ਹ - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦਾ ਅੱਜ ਤੀਜਾ ਦਿਨ ਹੈ। ਇਸ ਸਮਾਰੋਹ ਵਿਚ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਤੇ ਸਮਾਗਮ ਵਿਚ ਪੰਜਾਬ ਗਾਇਕ ਦਿਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ। ਦਲਜੀਤ ਦੋਸਾਂਝ ਨੇ ਅਪਣੇ ਧਾਕੜ ਗਾਣੇ ਗਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਇਸ ਸਮਾਰੋਹ ਦੌਰਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਦਿਲਜੀਤ ਦੋਸਾਂਝ ਨੇ ਇਹ ਵੀਡੀਓ ਅਪਣੇ ਇੰਸਟਾ ਪੇਜ਼ 'ਤੇ ਵੀ ਪਾਈ ਹੈ ਜਿਸ ਵਿਚ ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਖਾਨ ਦਿਲਜੀਤ ਦੇ ਗਾਣੇ 'ਤੇ ਠੁਮਕੇ ਲਗਾਉਂਦੀ ਨਜ਼ਰ ਆਈ। 

ਦਿਲਜੀਤ ਦੋਸਾਂਝ ਨੇ ਖਾਸ ਤੌਰ 'ਤੇ ਕਰੀਨਾ ਕਪੂਰ ਲਈ ਪਟੋਲਾ ਗਾਣਾ ਗਾਇਆ ਜਿਸ 'ਤੇ ਕਰੀਨਾ ਕਪੂਰ ਵੀ ਨੱਚਣ ਤੋਂ ਅਪਣੇ ਆਪ ਨੂੰ ਨਾ ਰੋਕ ਸਕੀ। ਕਰੀਨਾ ਕਪੂਰ ਨੇ ਬਲੈਕ ਸਾੜੀ ਪਾਈ ਹੋਈ ਸੀ ਤੇ ਦਲਜੀਤ ਦਾ ਅਪਣੇ ਹੀ ਕੱਪੜਿਆਂ ਦਾ ਟ੍ਰੈਂਡ ਹੈ। ਦਿਲਜੀਤ ਦੋਸਾਂਝ ਨੇ ਵਾਈਟ ਆਊਟਫਿੱਟ ਪਾਈ ਹੋਈ ਸੀ ਤੇ ਸਾਰੇ ਉਹਨਾਂ ਦੇ ਇਸ ਗਾਣੇ 'ਤੇ ਝੂਮ ਉੱਠੇ। 

ਤੁਸੀਂ ਵੀ ਦੇਖੋ ਵੀਡੀਓ 

 

 

ਇਸ ਦੇ ਨਾਲ ਹੀ ਦੱਸ ਦਈਏ ਕਿ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸਮਾਰੋਹ ਦੌਰਾਨ ਦਲਜੀਤ ਦੀਆਂ ਹੋਰ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਦਿਲਜੀਤ ਦੋਸਾਂਝ ਦੇ ਗਾਣੇ 'ਤੇ ਕਿੰਗ ਖਾਨ,  ਸੁਹਾਨਾ ਖਾਨ, ਅਨੰਨਿਆ ਪਾਂਡੇ ਤੇ ਹੋਰ ਵੀ ਕਈ ਸਟਾਰ ਨੱਚਦੇ ਨਜ਼ਰ ਆਏ। 

 

 

(For more news apart from Diljit Dosanjh and kareena Kapoor Viral Video News In Punjabi, stay tuned to Rozana Spokesman)