ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਹਰਸ਼ ਲਿਮਬਾਚੀਆ ਨੇ ਪੋਸਟ ਪਾ ਕੇ ਕਿਹਾ, 'ਮੁੰਡਾ ਹੋਇਆ ਹੈ' 

ਏਜੰਸੀ

ਮਨੋਰੰਜਨ, ਬਾਲੀਵੁੱਡ

ਪ੍ਰਸ਼ੰਸਕ ਹੁਣ ਇਹ ਜਾਣਨ ਲਈ ਬੇਤਾਬ ਹਨ ਕਿ ਦੋਵਾਂ ਦੇ ਲੜਕੇ ਦਾ ਨਾਂ ਕੀ ਹੋਵੇਗਾ।

Bharti Singh, Haarsh Limbachiyaa welcome their FIRST child

 

ਮੁੰਬਈ -  ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਮਾਤਾ-ਪਿਤਾ ਬਣ ਗਏ ਹਨ। ਭਾਰਤੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਹੈ। ਭਾਰਤੀ ਦੇ ਪਤੀ ਹਰਸ਼ ਲਿੰਬਾਚੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਹਰਸ਼ ਨੇ ਜਿਵੇਂ ਹੀ ਪੋਸਟ ਕੀਤਾ, ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਅਤੇ ਭਾਰਤੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਰਸ਼ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਹੈ।

ਇਸ ਦੇ ਨਾਲ ਹੀ ਟੀਵੀ ਦੇ ਸਾਰੇ ਸਿਤਾਰੇ ਵੀ ਹਰਸ਼ ਦੀ ਪੋਸਟ 'ਤੇ ਲਗਾਤਾਰ ਕਮੈਂਟ ਕਰਕੇ ਦੋਵਾਂ ਨੂੰ ਵਧਾਈ ਦੇ ਰਹੇ ਹਨ। ਉੱਥੇ ਹੀ, ਹੁਣ ਕੁਝ ਲੋਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਭਾਰਤੀ ਅਤੇ ਹਰਸ਼ ਆਪਣੇ ਬੱਚੇ ਦਾ ਨਾਂ ਕਦੋਂ ਰੱਖਣਗੇ ਕਿਉਂਕਿ ਪ੍ਰਸ਼ੰਸਕ ਹੁਣ ਇਹ ਜਾਣਨ ਲਈ ਬੇਤਾਬ ਹਨ ਕਿ ਦੋਵਾਂ ਦੇ ਲੜਕੇ ਦਾ ਨਾਂ ਕੀ ਹੋਵੇਗਾ।