ਆਪਣੀ ਆਉਣ ਵਾਲੀ ਬਾਲੀਵੁੱਡ ਡੈਬਿਊ ਫਿਲਮ ਵਿਚ ਲੀਡ ਵਿਲੇਨ ਦੀ ਭੂਮਿਕਾ ਨਿਭਾਉਣਗੇ ਜਗਜੀਤ ਸੰਧੂ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਕਲਾਕਾਰ ਬਾਲੀਵੁੱਡ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਧਾਕ ਜਮਾ ਰਹੇ ਹਨ

PHOTO

 

ਚੰਡੀਗੜ੍ਹ (ਮੁਸਕਾਨ ਢਿੱਲੋਂ) : ਪੰਜਾਬੀ ਇੰਡਸਟਰੀ ਲਗਾਤਾਰ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵਧਦੀ ਜਾ ਰਹੀ ਹੈ। ਪੰਜਾਬੀ ਮਨੋਰੰਜਨ ਜਗਤ ਦੇ ਮਸ਼ਹੂਰ ਕਲਾਕਾਰ ਬਾਲੀਵੁੱਡ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਧਾਕ ਜਮਾ ਰਹੇ ਹਨ। ਇਸ ਲਿਸਟ ਵਿਚ ਇੱਕ ਹੋਰ ਕਲਾਕਾਰ ਨੇ ਆਪਣਾ ਨਾਮ ਜੋੜ ਲਿਆ ਹੈ। ਇਹ ਕੋਈ ਹੋਰ ਨਹੀਂ ਸਗੋਂ ਪਾਤਾਲ ਲੋਕ ਵੇਬ ਸੀਰੀਜ਼ ਦੇ ਤੋਪ ਸਿੰਘ ਜਾਂ ਸੁਫ਼ਨਾ ਫ਼ਿਲਮ ਦੇ ਤਰਸੇਮ ਹਨ। ਇਹ ਪੰਜਾਬੀ ਗੱਬਰੂ ਕੋਈ ਹੋਰ ਨਹੀਂ ਸਗੋਂ ਅਦਾਕਾਰ, ਲੇਖਕ ਅਤੇ ਨਿਰਦੇਸ਼ਕ, ਜਿਸ ਨੇ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਕਰਨ ਵਾਲੇ ਸੁਪਰ ਟੈਲੇਂਟਿਡ ਪੰਜਾਬੀ ਐਕਟਰ- ਜਗਜੀਤ ਸੰਧੂ ਹਨ। ਜਗਜੀਤ ਸੰਧੂ ਜੌਨ ਅਬ੍ਰਾਹਮ ਦੀ ਆਗਾਮੀ ਫਿਲਮ ‘ਦਿ ਡਿਪਲੋਮੈਟ’ ਵਿਚ ਭੂਮਿਕਾ ਨਿਭਾਅ ਰਹੇ ਹਨ।

ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਹੁਣ ਆਪਣੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਜਗਜੀਤ ਨੇ ਪੋਸਟਰ ਦੀ ਤਸਵੀਰ ਸਾਂਝੀ ਕਰਦੇ ਹੋਏ ਫਿਲਮ ਦੀ ਰਿਲੀਜ਼ ਡੇਟ ਬਾਰੇ ਖੁਦ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਜਾਣਕਾਰੀ ਦਿਤੀ। ਇਹ ਫਿਲਮ 11 ਜਨਵਰੀ 2024 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਫਿਲਮ ਵਿਚ ਜੌਨ ਅਬ੍ਰਾਹਮ ਅਤੇ ਜਗਜੀਤ ਸੰਧੂ ਮੁੱਖ ਭੂਮਿਕਾ ਵਿਚ ਹਨ.ਜੌਨ ਇੱਕ ਉੱਚ ਦਰਜੇ ਦੇ ਸਰਕਾਰੀ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ ਅਤੇ ਜਗਜੀਤ ਫਿਲਮ ਵਿਚ ਜੌਨ ਅਬ੍ਰਾਹਮ ਦੇ ਉਲਟ ਇੱਕ ਵਿਰੋਧੀ ਦਾ ਰੋਲ ਅਦਾ ਕਰਨਗੇ। ਇਸ ਤੋਂ ਪਹਿਲਾਂ ਐਮਾਜਾਨ ਵੈੱਬ ਸੀਰੀਜ਼ ਪਾਤਾਲ ਲੋਕ ਵਿਚ ਜਗਜੀਤ ਦੇ ਕਿਰਦਾਰ ਨੂੰ ਲੋਕਾਂ ਦੇ ਵਿਚਕਾਰ ਵੀ ਖੂਬ ਪਸੰਦ ਕੀਤਾ ਗਿਆ ਸੀ। ਇਸ ਵੈੱਬ ਸੀਰੀਜ਼ ਨੂੰ ਅਨੁਸ਼ਕਾ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ। ਇਸ ਵੈੱਬ ਸੀਰੀਜ਼ ਨੂੰ ਅਨੁਸ਼ਕਾ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ।

ਸੱਚੀਆਂ ਘਟਨਾਵਾਂ 'ਤੇ ਅਧਾਰਤ ਫਿਲਮ 'ਦਿ ਡਿਪਲੋਮੈਟ' ਨੂੰ ਕਥਿਤ ਤੌਰ 'ਤੇ ਸ਼ਿਵਮ ਨਾਇਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈਟ ਜੋ ਪ੍ਰਸਿੱਧ ਪਟਕਥਾ ਲੇਖਕ ਰਿਤੇਸ਼ ਸ਼ਾਹ ਦੁਆਰਾ ਲਿਖੀ ਗਈ ਹੈ ਅਤੇ ਵਾਕਾਓ ਫਿਲਮਜ਼ ਅਤੇ ਟੀ ਸੀਰੀਜ਼ ਦੇ ਸਹਿਯੋਗ ਨਾਲ ਫਾਰਚੂਨ ਪਿਕਚਰਜ਼ ਦੁਆਰਾ ਤਿਆਰ ਕੀਤੀ ਗਈ ਹੈ।

ਇਹ ਫਿਲਮ ਇੱਕ ਭਾਰਤੀ ਡਿਪਲੋਮੈਟ ਦੀ ਕਹਾਣੀ 'ਤੇ ਅਧਾਰਤ ਹੈ, ਜੋ ਪਾਕਿਸਤਾਨ ਤੋਂ ਇੱਕ ਭਾਰਤੀ ਕੁੜੀ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਉਸਨੂੰ ਸੰਭਾਵਤ ਤੌਰ 'ਤੇ ਉਸ ਦੀ ਮਰਜ਼ੀ ਦੇ ਵਿਰੁਧ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਤੇ ਧੋਖਾ ਦਿਤਾ ਗਿਆ ਸੀ। ਮਦਰਾਸ ਕੈਫੇ', 'ਪਰਮਾਣੂ', 'ਫੋਰਸ', 'ਅਟੈਕ', 'ਬਾਟਲਾ ਹਾਊਸ', ਅਤੇ ਹਾਲ ਹੀ 'ਚ 'ਪਠਾਨ' ਵਰਗੀਆਂ ਭੂ-ਰਾਜਨੀਤਿਕ ਫ਼ਿਲਮਾਂ ਕਰਨ ਲਈ ਸੁਰਖੀਆਂ 'ਚ ਰਹੇ ਜੌਨ ਅਬ੍ਰਾਹਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ  ਆਪਣੀ ਆਗਾਮੀ ਫ਼ਿਲਮ ਦਾ ਅਧਿਕਾਰਤ ਪੋਸਟਰ ਪੋਸਟ ਕੀਤਾ ਅਤੇ ਇਸ ਨੂੰ ਕੈਪਸ਼ਨ ਦਿਤਾ: "ਕੁਝ ਜੰਗਾਂ ਜੰਗ ਦੇ ਮੈਦਾਨ ਤੋਂ ਬਾਹਰ ਵੀ ਲੜੀਆਂ ਜਾਂਦੀਆਂ ਹਨ। ਇੱਕ ਨਵੀਂ ਕਿਸਮ ਦੇ ਹੀਰੋ ਲਈ ਤਿਆਰ ਰਹੋ ਕਿਉਂਕਿ ਉੱਚ-ਆਕਟੇਨ ਡਰਾਮਾ 'ਦਿ ਡਿਪਲੋਮੈਟ' ਰਿਲੀਜ਼ ਹੋ ਰਿਹਾ ਹੈ।