Yo Yo Honey Singh ਤੀਸ ਹਜ਼ਾਰੀ ਅਦਾਲਤ ’ਚ ਹੋਏ ਪੇਸ਼, ਪਤਨੀ ਨੇ ਘਰੇਲੂ ਹਿੰਸਾ ਦੇ ਲਾਏ ਸਨ ਦੋਸ਼
ਪਿਛਲੀ ਸੁਣਵਾਈ ਵਿਚ ਹਨੀ ਸਿੰਘ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੇਸ਼ ਨਹੀਂ ਹੋਏ ਸਨ।
ਨਵੀਂ ਦਿੱਲੀ: ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ (Yo Yo Honey Singh) ਸਿੰਘ ਉਰਫ਼ ਹਿਰਦੇਸ਼ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ (Shalini Talwar) ਨੇ ਉਨ੍ਹਾਂ 'ਤੇ ਘਰੇਲੂ ਹਿੰਸਾ (Domestic Violence Case), ਮਾਨਸਿਕ ਸ਼ੋਸ਼ਣ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਅੱਜ ਉਹ ਤੀਸ ਹਜ਼ਾਰੀ ਅਦਾਲਤ (Tis Hazari Court) ਵਿਚ ਪੇਸ਼ ਹੋਏ। ਜਦੋਂ ਕਿ ਪਿਛਲੀ ਸੁਣਵਾਈ ਵਿਚ ਅਦਾਲਤ ਨੇ ਹਨੀ ਸਿੰਘ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।
ਹੋਰ ਵੀ ਪੜ੍ਹੋ: ਹਸਪਤਾਲ ਤੋਂ ਲਿਜਾਈ ਜਾ ਰਹੀ ਹੈ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ, ਥੋੜੀ ਦੇਰ ਵਿਚ ਅੰਤਿਮ ਵਿਦਾਈ
ਦਰਅਸਲ, ਪਿਛਲੀ ਸੁਣਵਾਈ ਵਿਚ ਹਨੀ ਸਿੰਘ ਅਦਾਲਤ ਦੇ ਆਦੇਸ਼ ਦੇ ਬਾਵਜੂਦ ਪੇਸ਼ ਨਹੀਂ ਹੋਏ ਸਨ। ਇਸ 'ਤੇ ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਦੋਸ਼ੀ ਨੂੰ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਹੋਰ ਪੜ੍ਹੋ: 'ਆਪ' ਵੱਲੋਂ ਇਜਲਾਸ ਵਧਾਉਣ ਦੀ ਮੰਗ, ਕਿਹਾ-ਇੱਕ ਦਿਨ ਦਾ ਸੈਸ਼ਨ ਰੱਖ ਕੇ ਸਰਕਾਰ ਨੇ ਕੀਤੀ ਖਾਨਾਪੂਰਤੀ
ਹੋਰ ਪੜ੍ਹੋ: ਦਿੱਲੀ ਦੰਗੇ:ਕੋਰਟ ਦੀ ਨਾਰਾਜ਼ਗੀ, ‘ਪੁਲਿਸ ਨੇ ਅਦਾਲਤ ਦੀਆਂ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀਤੀ ਕੋਸ਼ਿਸ਼’
ਦੱਸ ਦੇਈਏ ਕਿ ਮਸ਼ਹੂਰ ਗਾਇਕ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ 'ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ' (Protection of Women from Domestic Violence Act) ਦੇ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਗਾਇਕ ਦੇ ਖਿਲਾਫ਼ ਘਰੇਲੂ ਹਿੰਸਾ ਲਈ ਪਟੀਸ਼ਨ ਦਾਇਰ ਕੀਤੀ ਹੈ। ਸ਼ਾਲਿਨੀ ਨੇ ਦੋਸ਼ ਲਾਇਆ ਕਿ ਹਿਰਦੇਸ਼ ਨੇ, ਉਸਦੇ ਮਾਪਿਆਂ ਅਤੇ ਛੋਟੀ ਭੈਣ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਹੈ। ਸ਼ਾਲਿਨੀ ਦਾ ਦੋਸ਼ ਹੈ ਕਿ 10 ਸਾਲ ਪਹਿਲਾਂ ਹਨੀਮੂਨ ਦੌਰਾਨ ਹੀ ਹਨੀ ਸਿੰਘ ਨੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ।