ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸਸਕਾਰ, ਮਾਂ ਨੇ ਪੁੱਤ ਨੂੰ ਕਿਹਾ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

Funeral of Siddharth Shukla

 

ਮੁੰਬਈ: ਸਿਧਾਰਥ ਸ਼ੁਕਲਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ (Funeral of Siddharth Shukla)  ਗਏ। ਸਿਧਾਰਥ ਦਾ ਅੰਤਿਮ ਸੰਸਕਾਰ ਬ੍ਰਹਮਾ ਕੁਮਾਰੀ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਗਿਆ। 

 

 

ਨਮ ਅੱਖਾਂ ਨਾਲ, ਉਸਦੇ ਪਰਿਵਾਰ ਅਤੇ ਦੋਸਤਾਂ ਨੇ ਉਸਨੂੰ ਅੰਤਿਮ ਵਿਦਾਈ  (Funeral of Siddharth Shukla)  ਦਿੱਤੀ। ਉਨ੍ਹਾਂ ਦਾ ਸਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸਿਧਾਰਥ ਦੀ ਮਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਕੰਬਦੇ ਹੱਥਾਂ ਨਾਲ ਅਲਵਿਦਾ ਕਿਹਾ। ਸ਼ਹਿਨਾਜ਼ ਗਿੱਲ ਦਾ ਵੀ ਰੋ- ਰੋ ਬੁਰਾ ਹਾਲ ਹੈ। 

ਸਿਧਾਰਥ ਸ਼ੁਕਲਾ ਦੀ ਮੌਤ ਦੀ ਖ਼ਬਰ  ਤੋਂ ਬਾਅਦ ਪੂਰੀ ਇੰਡਸਟਰੀ ਗਮ ਵਿਚ ਡੁੱਬੀ ਹੈ।  ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਿਧਾਰਥ ਅਚਾਨਕ ਇਸ ਸੰਸਾਰ ਤੋਂ ਚਲੇ ਗਏ। ਪ੍ਰਸ਼ੰਸਕ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਕਿਉਂਕਿ ਉਨ੍ਹਾਂ ਦਾ ਪਸੰਦੀਦਾ ਸਿਤਾਰੇ ਉਹਨਾਂ ਨੂੰ ਅਲਵਿਦਾ (Funeral of Siddharth Shukla)   ਕਹਿ ਗਿਆ।

  ਹੋਰ ਵੀ ਪੜ੍ਹੋ: ਬੀਮਾਰ ਹੋਣ ਕਾਰਨ ਟਿਊਸ਼ਨ ਨਹੀਂ ਗਿਆ ਨਬਾਲਿਗ, ਟਿਊਸ਼ਨ ਟੀਚਰ ਨੇ ਕੁੱਟ-ਕੁੱਟ ਦਿੱਤਾ ਮਾਰ

ਉਸ ਦੀ ਨਜ਼ਦੀਕੀ ਦੋਸਤ  ਸ਼ਹਿਨਾਜ਼ ਗਿੱਲ ਵੀ  ਵਿਸ਼ਵਾਸ਼ ਨਹੀਂ ਕਰ ਪਾ ਰਹੀ ਕਿ ਸਿਧਾਰਥ ਸ਼ੁਕਲਾ (Funeral of Siddharth Shukla)   ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਸਿਧਾਰਥ ਦੀ ਮੌਤ ਤੋਂ ਬਾਅਦ ਲਗਾਤਾਰ ਰੋ ਰਹੀ ਹੈ।

ਮੀਂਹ ਦੇ ਵਿੱਚ, ਪ੍ਰਸ਼ੰਸਕ ਆਪਣੇ ਪਸੰਦੀਦਾ ਸਟਾਰ ਸਿਧਾਰਥ ਸ਼ੁਕਲਾ ਦੀ ਇੱਕ ਝਲਕ ਪਾਉਣ ਲਈ ਸ਼ਮਸ਼ਾਨਘਾਟ ਦੇ ਗੇਟ ਤੇ ਖੜ੍ਹੇ ਰਹੇ। ਹਾਲਾਂਕਿ, ਮੁੰਬਈ ਪੁਲਿਸ ਟ੍ਰੈਫਿਕ ਅਤੇ ਭੀੜ ਨੂੰ ਕੰਟਰੋਲ ਕੀਤਾ। ਇਸ ਦੇ ਨਾਲ ਹੀ ਲੋਕਾਂ ਨੂੰ ਲਗਾਤਾਰ ਭੀੜ ਨਾ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ।

  ਹੋਰ ਵੀ ਪੜ੍ਹੋ: ਨੌਕਰੀ ਲਈ 300 ਵਾਰ ਰਿਜੈਕਟ ਹੋਇਆ ਨੌਜਵਾਨ, ਅੱਕ ਕੇ ਸ਼ਹਿਰ 'ਚ ਲਗਾ ਦਿੱਤੇ ਹੋਲਡਿੰਗ ਬੋਰਡ