16 ਸਤੰਬਰ ਨੂੰ ਦੇਸ਼ ਭਰ 'ਚ ਸਿਨੇਮਾ ਹਾਲਾਂ 'ਚ ਮਿਲੇਗੀ ਸਿਰਫ਼ 75 ਰੁ: 'ਚ ਟਿਕਟ, ਜਾਣੋ ਵਜ੍ਹਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੇਸ਼ ਭਰ ’ਚ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ।

On September 16, tickets will be available in cinema halls across the country for only Rs 75, know the reason

 

ਨਵੀਂ ਦਿੱਲੀ - ਦੇਸ਼ ਭਰ ’ਚ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਫ਼ਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਖਾਸ ਖ਼ਬਰ ਹੈ। 
ਦਰਅਸਲ ਮਲਟੀਪਲੈਕਸ ਐਸੋਸੀਏਸ਼ਨ ਆਫ਼ ਇੰਡੀਆ ਨੇ ਫ਼ੈਸਲਾ ਕੀਤਾ ਹੈ ਕਿ ਰਾਸ਼ਟਰੀ ਸਿਨੇਮਾ ਦਿਵਸ ’ਤੇ ਦੇਸ਼ ਭਰ ਦੀਆਂ ਸਾਰੀਆਂ ਸਕ੍ਰੀਨਾਂ ਲਈ ਸਿਰਫ਼ 75 ਰੁਪਏ ਹੀ ਲਏ ਜਾਣਗੇ। 

ਇਸ ਦੇ ਨਾਲ 3 ਸਤੰਬਰ ਨੂੰ ਅਮਰੀਕਾ ਵੀ ਆਪਣਾ ਰਾਸ਼ਟਰੀ ਸਿਨੇਮਾ ਦਿਵਸ ਮਨਾਏਗਾ। ਇਸ ਖ਼ਾਸ ਮੌਕੇ ’ਤੇ ਦੇਸ਼ ਭਰ ’ਚ ਟਿਕਟਾਂ ਦੀ ਕੀਮਤ 3 ਡਾਲਰ ਤੱਕ ਰੱਖੀ ਜਾਵੇਗੀ ਤਾਂ ਜੋ ਸਿਨੇਮਾ ਪ੍ਰੇਮੀ ਘੱਟ ਕੀਮਤ ’ਤੇ ਫ਼ਿਲਮਾਂ ਦੇਖ ਸਕਣ। ਇਹ ਫ਼ੈਸਲਾ ਭਾਰਤ ’ਚ ਵੀ ਲਾਗੂ ਹੋਵੇਗਾ। ਇਹ ਸਹੂਲਤ ਸਿਰਫ਼ ਆਮ ਮੂਵੀ ਥਿਏਟਰਾਂ ’ਚ ਹੀ ਨਹੀਂ ਬਲਕਿ ਪੀ.ਵੀ.ਆਰ, ਆਈਨੌਕਸ, ਸਿਨੇਪੋਲਿਸ ਅਤੇ  ਕਾਰਨੀਵਲ ਸਮੇਤ ਹੋਰ ਸਾਰੇ ਸਥਾਨਾਂ ’ਚ ਵੀ ਉਪਲੱਬਧ ਹੋਵੇਗੀ। ਆਮ ਤੌਰ ’ਤੇ ਸਿਨੇਮਾਘਰਾਂ ’ਚ ਫ਼ਿਲਮ ਦਾ ਆਨੰਦ ਲੈਣ ਲਈ 200 ਤੋਂ 300 ਰੁਪਏ ਖ਼ਰਚ ਕਰਨੇ ਪੈਂਦੇ ਹਨ, ਜਿਸ ਕਾਰਨ ਜ਼ਿਆਦਾਤਰ ਲੋਕ ਸਿਨੇਮਾਘਰਾਂ ’ਚ ਫਿਲਮਾਂ ਦੇਖਣ ਤੋਂ ਗੁਰੇਜ਼ ਕਰਦੇ ਹਨ। 

75 ਰੁਪਏ ’ਚ ਟਿਕਟ ਖ਼ਰੀਦਣ ਲਈ ਤੁਹਾਨੂੰ ਸਿਨੇਮਾ ਹਾਲ ਦੇ ਬਾਹਰੋਂ ਟਿਕਟ ਖ਼ਰੀਦਣੀ ਪਵੇਗੀ। ਇਸ ਤੋਂ ਇਲਾਵਾ ਤੁਸੀਂ ਆਨਲਾਈਨ ਮਾਧਿਅਮ ਰਾਹੀਂ ਵੀ ਟਿਕਟ ਖ਼ਰੀਦ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਜੀ.ਐੱਸ.ਟੀ ਅਤੇ ਇੰਟਰਨੈੱਟ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਸਿਰਫ਼ 16 ਤਾਰੀਖ਼ ਨੂੰ ਹੀ 75 ਰੁਪਏ ’ਚ ਫ਼ਿਲਮ ਦਾ ਆਨੰਦ ਲਿਆ ਜਾ ਸਕਦਾ ਹੈ। ਹਾਲਾਂਕਿ ਬਾਕੀ ਦਿਨ ਲਈ ਟਿਕਟਾਂ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਰਹੇਗੀ।