‘ਗਦਰ-2’ ਤੋਂ ਬਾਅਦ ਹੁਣ ‘ਲਾਹੌਰ 1947’ ਵਿਚ ਨਜ਼ਰ ਆਉਣਗੇ ਸੰਨੀ ਦਿਓਲ, ਆਮਿਰ ਖ਼ਾਨ ਨੇ ਕੀਤਾ ਫ਼ਿਲਮ ਦਾ ਐਲਾਨ
ਆਮਿਰ ਖਾਨ ਨੇ ਐਲਾਨ ਕੀਤਾ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਅਗਲੀ ਫ਼ਿਲਮ 'ਲਾਹੌਰ 1947' ਹੋਵੇਗੀ
ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਅਗਲੀ ਫ਼ਿਲਮ 'ਲਾਹੌਰ 1947' ਹੋਵੇਗੀ। ਇਸ ਵਿਚ ਸੰਨੀ ਦਿਓਲ ਅਭਿਨੇਤਾ ਹੋਣਗੇ ਅਤੇ ਰਾਜਕੁਮਾਰ ਸੰਤੋਸ਼ੀ ਫ਼ਿਲਮ ਦਾ ਨਿਰਦੇਸ਼ਨ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਟਰਾਂਸਪੋਰਟ ਸਹੂਲਤ; 3 ਕਿਮੀ ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਲਾਭ
ਆਮਿਰ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿਟਰ) 'ਤੇ ਅਪਣੀ ਪ੍ਰੋਡਕਸ਼ਨ ਕੰਪਨੀ ਆਮਿਰ ਖਾਨ ਪ੍ਰੋਡਕਸ਼ਨ (AKP) ਦੇ ਅਧਿਕਾਰਤ ਪੇਜ 'ਤੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਆਮਿਰ ਖਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਆਮਿਰ ਖਾਨ ਪ੍ਰੋਡਕਸ਼ਨ ਟੀਮ ਸੰਨੀ ਦਿਓਲ ਅਤੇ ਸੰਤੋਸ਼ੀ ਨਾਲ ਕੰਮ ਕਰਨ ਲਈ ਕਾਫੀ ਉਤਸੁਕ ਹਨ।
ਇਹ ਵੀ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਰਾਹੁਲ ਗਾਂਧੀ; ਲੰਗਰ ਹਾਲ ਵਿਚ ਕੀਤੀ ਸੇਵਾ
ਉਨ੍ਹਾਂ ਨੇ ਐਕਸ 'ਤੇ ਪੋਸਟ 'ਚ ਕਿਹਾ, 'ਮੈਂ ਅਤੇ ਏਕੇਪੀ ਦੀ ਪੂਰੀ ਟੀਮ ਸਾਡੀ ਨਵੀਂ ਫਿਲਮ 'ਲਾਹੌਰ 1947 ' ਦਾ ਐਲਾਨ ਕਰਨ ਲਈ ਉਤਸ਼ਾਹਤ ਅਤੇ ਖੁਸ਼ ਹਾਂ । ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿਚ ਸੰਨੀ ਦਿਓਲ ਹੋਣਗੇ”। ਸੰਨੀ ਦਿਓਲ ਨੇ ਸੰਤੋਸ਼ੀ ਨਾਲ 'ਘਾਇਲ', 'ਘਾਤਕ' ਅਤੇ 'ਦਾਮਿਨੀ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ ਜਦਕਿ ਆਮਿਰ ਨੇ ਫਿਲਮ ਨਿਰਮਾਤਾ ਦੀ ਕਾਮੇਡੀ ਫਿਲਮ 'ਅੰਦਾਜ਼ ਅਪਨਾ ਅਪਨਾ' 'ਚ ਕੰਮ ਕੀਤਾ ਸੀ।