ਕਿਸ ਨੇ ਸ਼ੁਰੂ ਕੀਤਾ 'Just Looking Like a Wow' ਦਾ ਟ੍ਰੈਡ, ਪਹਿਲੀ ਵੀਡੀਓ ਕਿਵੇਂ ਹੋਈ ਵਾਇਰਲ  

ਏਜੰਸੀ

ਮਨੋਰੰਜਨ, ਬਾਲੀਵੁੱਡ

ਇਹ ਆਵਾਜ਼ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਰਹੀ ਹੈ ਕਿ ਹਰ ਕੋਈ ਇਸ 'ਤੇ ਆਪਣੀ-ਆਪਣੀ ਵੀਡੀਓ ਬਣਾ ਕੇ ਪੋਸਟ ਕਰਨ ਲੱਗਾ ਜਿੰਨਾ ਵਿਚ ਅਦਾਕਾਰ ਵੀ ਸ਼ਾਮਲ ਹਨ।

Who started the 'Just Looking Like a Wow' trend

 

'Just Looking Like a Wow' News - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿਚ ਇਹ ਡਾਇਲਾਗ ਬੋਲਿਆ ਜਾਂਦਾ ਹੈ ਕਿ 'Just Looking Like a Wow'।  ਇਹ ਡਾਇਲਾਗ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਫੈਲਿਆ ਹੋਇਆ ਹੈ ਅਤੇ ਹੁਣ ਕਈ ਅਦਾਕਾਰ ਤੇ ਮਸ਼ਹੂਰ ਹਸਤੀਆਂ ਵੀ ਇਸ ਡਾਇਲਾਗ 'ਤੇ ਵੀਡੀਓ ਬਣਾਉਣ ਲੱਗ ਪਏ ਹਨ।  

ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਸ ਦੀ ਆਵਾਜ਼ ਹੈ ਅਤੇ ਇਹ ਰੁਝਾਨ ਕਿਸ ਨੇ ਸ਼ੁਰੂ ਕੀਤਾ ਹੈ?  ਦਰਅਸਲ, ਇਹ ਵੀਡੀਓ ਸਭ ਤੋਂ ਪਹਿਲਾਂ ਜਸਮੀਨ ਕੌਰ ਨਾਂ ਦੀ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਜਿਸ ਦਾ ਦਿੱਲੀ ਵਿਚ ਕੱਪੜੇ ਦਾ ਸਟੂਡੀਓ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਹਿਲੀ ਵਾਰ 9 ਅਕਤੂਬਰ ਨੂੰ ਸਾਹਮਣੇ ਆਇਆ ਸੀ। ਦਰਅਸਲ ਇਹ ਇੱਕ ਪ੍ਰਮੋਸ਼ਨਲ ਵੀਡੀਓ ਸੀ, ਜਿਸ ਦੀ ਕਲਿੱਪ ਵਾਇਰਲ ਹੋ ਗਈ। ਇਹ ਆਵਾਜ਼ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਰਹੀ ਹੈ ਕਿ ਹਰ ਕੋਈ ਇਸ 'ਤੇ ਆਪਣੀ-ਆਪਣੀ ਵੀਡੀਓ ਬਣਾ ਕੇ ਪੋਸਟ ਕਰਨ ਲੱਗਾ ਜਿੰਨਾ ਵਿਚ ਅਦਾਕਾਰ ਵੀ ਸ਼ਾਮਲ ਹਨ।   

ਇਹਨਾਂ ਅਦਾਕਾਰਾਂ ਨੇ ਬਣਾਈ ਵੀਡੀਓ