ਕਿਸਾਨਾਂ ਦੇ ਸਮਰਥਨ 'ਚ ਬੋਲੇ ਧਰਮਿੰਦਰ-ਮਿਲੇ ਇਨਸਾਫ, ਦਿਲੋਂ ਕਰਦਾ ਹਾਂ ਅਰਦਾਸ

ਏਜੰਸੀ

ਮਨੋਰੰਜਨ, ਬਾਲੀਵੁੱਡ

ਪਹਿਲਾਂ ਵੀ ਕੀਤਾ ਸੀ ਕਿਸਾਨਾਂ ਦੇ ਸਮਰਥਨ 'ਚ ਟਵੀਟ

Dharmendra Singh

ਮੁੰਬਈ: ਬਾਲੀਵੁੱਡ ਅਭਿਨੇਤਾ ਧਰਮਿੰਦਰ ਕਿਸਾਨਾਂ ਦੇ ਸਮਰਥਨ ਵਿਚ ਹਨ। ਉਹ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਸਾਨਾਂ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹਨ। ਸੋਮਵਾਰ ਨੂੰ ਧਰਮਿੰਦਰ ਨੇ ਟਵਿੱਟਰ 'ਤੇ ਕਿਸਾਨਾਂ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ - ਅੱਜ ਮੇਰੇ ਕਿਸਾਨ ਭਰਾਵਾਂ ਨੂੰ ਇਨਸਾਫ ਮਿਲ ਜਾਵੇ। ਮੈਂ  ਦਿਲੋਂਪ ਅਰਦਾਸ ਕਰਦਾ ਹਾਂ ਹਰ ਨੇਕ ਆਤਮਾ ਨੂੰ  ਸੁਕੂਨ ਮਿਲ ਜਾਵੇ।

ਦੱਸ ਦਈਏ ਕਿ 26 ਨਵੰਬਰ ਤੋਂ ਕਿਸਾਨ ਦਿੱਲੀ ਸਰਹੱਦ ‘ਤੇ ਬੈਠੇ ਹਨ। ਹੁਣ ਤੱਕ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਇਕ ਵਾਰ ਫਿਰ ਸੋਮਵਾਰ ਨੂੰ, ਕਿਸਾਨ ਨੇਤਾ ਅਤੇ ਕੇਂਦਰੀ ਮੰਤਰੀ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਮੁਲਾਕਾਤ ਕਰਨਗੇ।

ਧਰਮਿੰਦਰ ਦਾ ਟਵੀਟ ਕਿਸਾਨਾਂ ਦੇ ਸਮਰਥਨ ਵਿਚ
ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕਰਦਿਆਂ ਲਿਖਿਆ ਸੀ- ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹਾਂ। ਸਰਕਾਰ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।