ਪਿਤਾ ਦੀ ਦਾਊਦ ਨਾਲ ਫੋਟੋ ’ਤੇ Sonam Kapoor ਹੋਈ ਟ੍ਰੋਲ, ਯੂਜ਼ਰਸ ਨੇ ਸੁਣਾਈਆਂ ਖਰੀਆਂ-ਖਰੀਆਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਸੋਨਮ ਦੇ ਟਵੀਟ ਤੋਂ ਬਾਅਦ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੇ ਪਿਤਾ ਅਨਿਕ ਕਪੂਰ ਦੀ...

Sonam kapoor comment on anil kapoor photo with underworld don dawood ibrahim

ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ। ਅਪਣੀਆਂ ਪੋਸਟਾਂ ਨੂੰ ਲੈ ਕੇ ਉਹ ਕਈ ਵਾਰ ਟ੍ਰੋਲਰਸ ਦੇ ਨਿਸ਼ਾਨੇ ਤੇ ਆ ਚੁੱਕੀ ਹੈ। ਹੁਣ ਇਕ ਵਾਰ ਫਿਰ ਉਹ ਟ੍ਰੋਲ ਹੋ ਰਹੀ ਹੈ। ਸੋਨਮ ਦੇ ਪਿਤਾ ਅਨਿਲ ਕਪੂਰ ਦੀ ਦਾਊਦ ਇਬਰਾਹਿਮ ਨਾਲ ਖੜੇ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਅਤੇ ਇਸ ਤੇ ਉਹਨਾਂ ਕੋਲੋ ਜਵਾਬ ਮੰਗਿਆ ਜਾ ਰਿਹਾ ਹੈ।

ਸੋਨਮ ਨੇ ਹਾਲ ਹੀ ਵਿਚ ਸ਼ਾਹੀਨ ਬਾਗ਼ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੇ ਅਪਣੀ ਪ੍ਰਤੀਕਿਰਿਆ ਦਿੱਤੀ ਸੀ। ਸੋਨਮ ਨੇ ਟਵੀਟ ਕੀਤਾ ਸੀ ਕਿ ਇਹ ਅਜਿਹੀ ਚੀਜ਼ ਹੈ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਵਿਚ ਅਜਿਹਾ ਹੋਵੇਗਾ। ਇਸ ਖਤਰਨਾਕ ਭੇਦਭਾਵ ਵਾਲੀ ਰਾਜਨੀਤੀ ਨੂੰ ਰੋਕਿਆ ਜਾਵੇ ਕਿਉਂ ਕਿ ਇਹ ਨਫ਼ਰਤ ਫੈਲਾ ਰਹੀ ਹੈ। ਇਹ ਸਭ ਕੁੱਝ ਧਰਮ ਅਤੇ ਕਰਮ ਤੇ ਆਧਾਰਿਤ ਹੁੰਦੀ ਹੈ। ਇਸ ਤੋਂ ਬਾਅਦ ਹੀ ਸੋਨਮ ਟ੍ਰੋਲਸ ਚ ਘਿਰੀ ਹੋਈ ਹੈ। 

ਸੋਨਮ ਦੇ ਟਵੀਟ ਤੋਂ ਬਾਅਦ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੇ ਪਿਤਾ ਅਨਿਕ ਕਪੂਰ ਦੀ ਇਕ ਪੁਰਾਣੀ ਤਸਵੀਰ ਸਾਂਝੀ ਕਰ ਦਿੱਤੀ ਜਿਸ ਵਿਚ ਉਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਅਸ਼ੋਕ ਸ਼੍ਰੀਵਾਸਤਵ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਸੋਨਮ ਕਪੂਰ ਨਿਰਪੱਖ ਹੋ ਕੇ ਹਰ ਮੁੱਦੇ ਤੇ ਆਵਾਜ਼ ਚੁੱਕਦੀ ਹੈ। ਪਰ ਉਹ ਦੇਸ਼ ਨੂੰ ਦੱਸੇ ਕਿ ਅਤਿਵਾਦੀ ਦਾਊਦ ਨਾਲ ਉਹਨਾਂ ਦੇ ਪਿਤਾ ਦੀ ਤਸਵੀਰ ਦਾ ਸਬੰਧ ਉਹਨਾਂ ਦੇ ਕਰਮ ਨਾਲ ਹੈ ਜਾਂ ਧਰਮ ਨਾਲ।

ਇਸ ਤੇ ਸੋਨਮ ਨੇ ਜਵਾਬ ਦਿੱਤਾ ਹੈ ਉਹ ਰਾਜ ਕਪੂਰ ਅਤੇ ਕ੍ਰਿਸ਼ਣਾ ਕਪੂਰ ਨਾਲ ਮੈਚ ਦੇਖਣ ਗਏ ਸਨ। ਉਹ ਬਾਕਸ ਵਿਚ ਸਨ। ਕਿਸੇ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਤਿੰਨ ਉਂਗਲਾਂ ਅਪਣੇ ਵੱਲ ਵੀ ਹੁੰਦੀਆਂ ਹਨ। ਪ੍ਰਮਾਤਮਾ ਤੁਹਾਨੂੰ ਹਿੰਸਾ ਫੈਲਾਉਣ ਲਈ ਮੁਆਫ਼ ਕਰੇ। ਅਨਿਲ ਕਪੂਰ ਦੀ ਇਸ ਫੋਟੋ ਤੇ ਲੋਕਾਂ ਦੇ ਜਮ ਕੇ ਕੂਮੈਂਟ ਆ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ ਕਿ ਅਨਿਲ ਕਪੂਰ ਦੀ ਬੇਟੀ ਅਪਣੇ ਬਾਪ ਦੇ ਰਾਹ ਤੇ ਹੀ ਚਲ ਰਹੀ ਹੈ ਪਿਤਾ ਬੰਬ ਸੁੱਟਣ ਵਾਲਿਆਂ ਨਾਲ ਅਤੇ ਬੇਟੀ ਦੇਸ਼ ਨੂੰ ਤੋੜਨ  ਵਾਲਿਆਂ ਨਾਲ ਰਲੀ ਹੋਈ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਪਹਿਲਾਂ ਲੋਕ ਕਿਸੇ ਹਿੰਸਾ ਨੂੰ ਜਾਣ ਲੈਂਦੇ ਸਨ ਪਰ ਬੋਲਦੇ ਕੁੱਝ ਨਹੀਂ ਸੀ ਪਰ ਹੁਣ ਲੋਕ ਜਾਣਨ ਦੇ ਨਾਲ ਨਾਲ ਅਵਾਜ਼ ਵੀ ਚੁੱਕਦੇ ਹਨ। ਅੰਡਰਵਰਲਡ ਦਾ ਪੈਸਾ ਕੁੱਝ ਚੁਣੇ ਹੋਏ ਲੋਕ ਹੀ ਖਾਂਦੇ ਹਨ। ਇਕ ਯੂਜ਼ਰ ਨੇ ਇਹ ਵੀ ਕਹਿ ਦਿੱਤਾ ਕਿ ਵੱਧ ਤੋਂ ਵੱਧ ਫਿਲਮਾਂ ਮਿਲਣ ਇਸ ਲਈ ਚਮਚਾਗਿਰੀ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।