ਅੰਗੂਰੀ ਭਾਬੀ ਨਾਲ ਮਿਲ ਕੇ ਡਾਕਟਰ ਗੁਲਾਟੀ ਦੇਣਗੇ ਕਪਿਲ ਨੂੰ ਟੱਕਰ
ਸੁਨੀਲ ਗਰੋਵਰ ਦੀ ਜੋ ਕਿ ਆਪਣਾ ਨਵਾਂ ਸ਼ੋਅ 'ਕ੍ਰਿਕਟ ਕਾਮੇਡੀ ਸ਼ੋਅ' ਲੈ ਕੇ ਆ ਰਹੇ ਹਨ
Sunil Grover, Shilpa Shinde
ਟੀਵੀ ਦੇ ਮਸ਼ਹੂਰ ਕਾਮੇਡੀ ਸਟਾਰ ਨੂੰ ਹੁਣ ਵਿਵਾਦਿਤ ਸਟਾਰ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਜੀ ਹਾਂ ਇਸ ਵਿਵਾਦਿਤ ਸਟਾਰ ਦਾ ਨਾਮ ਹੈ ਕਪਿਲ ਸ਼ਰਮਾ ਜਿਨ੍ਹਾਂ ਦੀ ਸੁਨੀਲ ਗਰੋਵਰ ਦੇ ਨਾਲ 'ਚ ਰਹੀ ਵਾਰ ਕਿਸੇ ਤੋਂ ਲੁਕੀ ਨਹੀਂ। ਕਪਿਲ ਅਤੇ ਸੁਨੀਲ ਦੀ ਇਹ ਵਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਜਿਥੇ ਲੋਕਾਂ ਨੂੰ ਉਮੀਦ ਸੀ ਕਿ ਕਪਿਲ ਦੇ ਨਵੇਂ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ' 'ਚ ਸੁਨੀਲ ਗਰੋਵਰ ਵਾਪਸੀ ਕਰ ਸਕਦੇ ਹਨ ਪਰ ਦੋਹਾਂ ਵਿਚਕਾਰ ਚੱਲ ਰਹੀ ਨਾਰਾਜ਼ਗੀ ਕਾਰਨ ਇਹ ਸੰਭਵ ਨਾ ਹੋ ਸਕਿਆ।