ਇਰਫ਼ਾਨ ਖ਼ਾਨ ਤੋਂ ਬਾਅਦ ਇਕ ਹੋਰ ਅਦਾਕਾਰ ਹੋਇਆ ਵੱਡੀ ਬਿਮਾਰੀ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਕਸਰ ਆਪਣੇ ਵਿਵਾਦਿਤ ਬਿਆਨਾਂ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ

KRK Stomach Cancer

ਅਕਸਰ ਆਪਣੇ ਵਿਵਾਦਿਤ ਬਿਆਨਾਂ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਅਦਾਕਾਰ ਕੇ.ਆਰ.ਕੇ. ਯਾਨੀ ਕਮਾਲ ਰਾਸ਼ਿਦ ਖਾਨ ਨੇ ਇਸ ਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਪੋਸਟ ਸਾਂਝੀ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤੋ ਹੈ।  ਪਰ ਇਸ ਵਾਰ ਉਨ੍ਹਾਂ ਦੀ ਪੋਸਟ ਕਿਸੇ ਦੇ ਖ਼ਿਲਾਫ਼ ਨਹੀਂ ਹੈ ਬਲਕਿ ਕਮਾਲ ਰਾਸ਼ਿਦ ਖਾਨ ਨੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਇਹ ਪੋਸਟ ਪੈ ਹੈ।  ਜਿਸ ਵਿਚ ਉਨ੍ਹਾਂ ਦਸਿਆ ਹੈ ਕਿ ਉਨ੍ਹਾਂ ਨੂੰ ਪੇਟ ਵਿਚ ਕੈਂਸਰ ਹੋ ਗਿਆ ਹੈ ਅਤੇ ਉਹ ਇਸ ਦੀ ਤੀਜੀ ਸਟੇਜ 'ਤੇ ਹਨ। 

ਕੇ.ਆਰ.ਕੇ. ਨੇ ਇਕ ਪ੍ਰੈੱਸ ਰਲੀਜ਼ ਵਿਚ ਲਿਖਦਿਆਂ ਭਾਵੁਕ ਕਰ ਦੇਣ ਵਾਲੀਆਂ ਕੁਝ ਗੱਲਾਂ ਵੀ ਲਿਖੀਆਂ ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਨਾਲ ਹੋ ਸਕਦਾ ਹੈ ਕਿ ਉਹ ਇਕ ਜਾਂ ਦੋ ਸਾਲ ਜੀਅ ਸਕਣ। ਇਸ ਨਾਲ ਹੀ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ ਉਹ ਜ਼ਿੰਦਗੀ ਵਿਚ ਕਿਨ੍ਹਾਂ ਚੀਜ਼ਾਂ ਨੂੰ ਹਾਸਿਲ ਕਰਨਾ ਚਾਹੁੰਦੇ ਸਨ। ਪਰ ਇਹ ਬਿਮਾਰੀ ਸ਼ਾਇਦ ਅਜਿਹਾ ਹੋਣ ਨਾ ਦੇਵੇ।  

ਦਸ ਦਈਏ ਕਿ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਕਮਾਲ ਖਾਨ ਪਿਛਲੇ ਕੁਝ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਹਨ, ਸ਼ਾਇਦ ਇਸ ਦੀ ਵਜ੍ਹਾ ਉਨ੍ਹਾਂ ਦੀ ਬਿਮਾਰੀ ਹੀ ਹੋ ਸਕਦੀ ਹੈ।  ਦੱਸਣਯੋਗ ਹੈ ਕਿ ਕਮਲ ਨੇ ਆਪਣੇ ਪੋਸਟ 'ਚ ਲਿਖਿਆ ਸੀ ਕਿ ਹੁਣ ਮੈਂ ਲੋਕਾਂ ਦਾ ਮਨੋਰੰਜਨ ਨਹੀਂ ਕਰ ਸਕਦਾ। ਮੈਨੂੰ ਇਹ ਮਹਿਸੂਸ ਕਰਵਾ ਰਹੇ ਹਾਂ ਕਿ ਮੈਂ ਛੇਤੀ ਹੀ ਮਰਨ ਵਾਲਾ ਹਾਂ। ਮੈਂ ਕਿਸੇ ਦੀ ਹਮਦਰਦੀ ਲੈ ਕੇ ਇਕ ਦਿਨ ਵੀ ਜ਼ਿੰਦਾ ਰਹਿਣਾ ਨਹੀਂ ਚਾਹੁੰਦਾ। ਮੈਂ ਉਨ੍ਹਾਂ ਲੋਕਾਂ ਦੀ ਤਾਰੀਫ ਕਰਦਾ ਹਾਂ, ਜੋ ਫਿਰ ਵੀ ਮੈਨੂੰ ਗਾਲ੍ਹਾਂ ਦੇਣਾ ਬੰਦ ਨਹੀਂ ਕਰਣਗੇ, ਮੇਰੇ ਕੋਲੋਂ ਨਫਰਤ ਕਰਣਗੇ ਜਾਂ ਫਿਰ ਪਿਆਰ ਕਰਣਗੇ ਪਹਿਲਾਂ ਵਰਗੇ ਹੀ ਆਮ ਇੰਸਾਨ ਦੀ ਤਰ੍ਹਾਂ। ਮੈਂ ਸਿਰਫ ਆਪਣੀਆਂ ਦੋ ਇੱਛਾਵਾਂ ਲਈ ਦੁਖੀ ਹਾਂ।''

ਜ਼ਿਕਰਯੋਗ ਹੈ ਕਿ  ਕੇ. ਆਰ.ਕੇ. ਨੇ ਆਪਣੀ  ਇੱਛਾ ਜ਼ਾਹਿਰ ਕਰਦੇ ਹੋਏ ਲਿਖਿਆ,''”ਮੈਂ ਇਕ ਏ ਗਰੇਡ ਫਿਲਮ ਦਾ ਨਿਰਮਾਤਾ ਬਨਣਾ ਚਾਹੁੰਦਾ ਹਾਂ।'' ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀ ਇੱਛਾ ਦੱਸਦੇ ਹੋਏ ਲਿਖਿਆ,''”ਮੈਂ ਅਮਿਤਾਭ ਬੱਚਨ ਨਾਲ ਕੰਮ ਕਰਨ ਦੀ ਇੱਛਾ ਰੱਖਦਾ ਹਾਂ ਜਾਂ ਫਿਰ ਉਨ੍ਹਾਂ ਨਾਲ ਇਕ ਫਿਲਮ ਨੂੰ ਬਣਾਉਣਾ ਚਾਹੁੰਦਾ ਹਾਂ ਪਰ ਮੇਰੀਆਂ ਇਹ ਦੋਵੇਂ ਇੱਛਾਵਾਂ ਮੇਰੇ ਨਾਲ ਹਮੇਸ਼ਾ ਲਈ ਮਰ ਜਾਣਗੀਆਂ ਹੁਣ ਮੈਂ ਆਪਣਾ ਪੂਰਾ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਣਾ ਚਾਹੁੰਦਾ ਹਾਂ। ਸਾਰਿਆਂ ਨੂੰ ਪਿਆਰ, ਚਾਹੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਜਾਂ ਫਿਰ ਨਫਰਤ। ਕੇ. ਆਰ.ਕੇ.।'' ਇਸ ਪੋਸਟ ਨੂੰ ਦੇਖ ਕੇ ਲੋਕਾਂ ਨੇ ਕੇ.ਆਰ.ਕੇ. ਨਾਲ ਹਮਦਰਦੀ ਜਤਾਈ ਹੈ। 

ਦਸ ਦਈਏ ਕਿ ਕੁਝ ਦਿਨ ਪਹਿਲਾਂ ਬਾਲੀਵੁਡ ਅਦਾਕਾਰ ਇਰਫਾਨ ਖ਼ਾਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਹੋਈ ਬੀਮਾਰੀ ਦੀ ਜਾਣਕਾਰੀ ਦਿਤੀ ਸੀ ਅਤੇ ਦੁਆਵਾਂ ਵੀ ਕੀਤੀਆਂ ਸਨ ਕਿ ਉਨ੍ਹਾਂ ਦੀ ਬਿਮਾਰੀ ਜਲਦੀ ਠੀਕ ਹੋ ਜਾਵੇ।  ਉਮੀਦ ਹੈ ਕੇ ਆਰ ਕੇ ਵੀ ਇਲਾਜ ਤੋਂ ਬਾਦ ਜਲਦੀ ਹੀ ਠੀਕ ਹੋ ਜਾਣ।