ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ, ਖੁਦ ਨੂੰ ਘਰ ਵਿਚ ਕੀਤਾ ਕੁਆਰੰਟਾਈਨ
ਸੋਸ਼ਲ ਮੀਡੀਆ ਜ਼ਰੀਏ ਦਿੱਤੀ ਜਾਣਕਾਰੀ
Akshay Kumar
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ। ਕੋਰੋਨਾ ਲਾਗ ਵਾਲੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਹੁਣ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਕੁਆਰੰਟਾਈਨ ਕਰ ਲਿਆ ਹੈ।
ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਰੋਨਾ ਟੈਸਟ ਹੋਇਆ ਹੈ ਅਤੇ ਰਿਪੋਰਟ ਸਕਾਰਾਤਮਕ ਆਈ ਹੈ। ਮੈਂ ਸਾਰੇ ਨਿਯਮਾਂ ਦੀ ਪਾਲਣਾ ਕਰ ਰਿਹਾ ਹਾਂ ਅਤੇ ਆਪਣੇ ਆਪ ਨੂੰ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ। ਹਾਲ ਹੀ ਵਿੱਚ ਜੋ ਲੋਕ ਮੇਰੇ ਸੰਪਰਕ ਵਿੱਚ ਆਏ ਹਨ, ਸਾਰਿਆਂ ਨੂੰ ਆਪਣਾ ਟੈਸਟ ਕਰਵਾਉਣ ਲਈ ਬੇਨਤੀ ਕਰਦਾ ਹਾਂ। ਜਲਦੀ ਵਾਪਸ ਆਵਾਂਗਾ।