ਮਸ਼ਹੂਰ ਅਦਾਕਾਰ ਸ਼ਸ਼ੀਕਲਾ ਦਾ ਹੋਇਆ ਦੇਹਾਂਤ, 88 ਸਾਲ 'ਚ ਲਏ ਆਖ਼ਰੀ ਸਾਹ
ਸ਼ਸ਼ੀਕਲਾ ਦਾ ਪੂਰਾ ਨਾਮ ਸ਼ਸ਼ੀਕਲਾ ਜਵਲਕਰ ਸੀ।
Famous actor Shashikala dies at 88
ਮੁੰਬਈ: 90's ਵੇਲੇ ਦੀ ਫੇਮਸ ਬਾਲੀਵੁੱਡ ਅਦਾਕਾਰਾ ਸ਼ਸ਼ੀਕਲਾ ਦੀ 88 ਸਾਲ ਦੀ ਉਮਰ 'ਚ ਮੌਤ ਹੋ ਗਈ। ਦੱਸ ਦੇਈਏ ਕਿ ਸ਼ਸ਼ੀਕਲਾ ਦੀ ਦੁਪਹਿਰ ਨੂੰ ਮੁੰਬਈ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਅਦਾਕਾਰਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਸ਼ਸ਼ੀਕਲਾ ਦਾ ਪੂਰਾ ਨਾਮ ਸ਼ਸ਼ੀਕਲਾ ਜਵਲਕਰ ਸੀ। ਉਨ੍ਹਾਂ ਨੇ ਲਗਭਗ 100 ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਉਹ ਲੰਬੇ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਸੀ। ਸ਼ਸ਼ੀ ਇਕ ਮਰਾਠੀ ਪਰਿਵਾਰ ਨਾਲ ਸਬੰਧਤ ਸੀ।