ਅਤਿਵਾਦੀਆਂ ਦੇ ਦਿਮਾਗ਼ 'ਚ ਝਾਕਣ ਦੀ ਕੋਸ਼ਿਸ਼ ਹੈ ਫਿ਼ਲਮ 'Omerta'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿ਼ਲਮ ਓਮਰਟਾ (Omerta) ਜ਼ਰੀਏ ਰਾਜ ਕੁਮਾਰ ਰਾਵ ਅਤੇ ਹੰਸਲ ਮਹਿਤਾ ਦਾ ਡੈਡਲੀ ਕਾਂਬੀਨੇਸ਼ਨ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੈ।

hansal mehta and rajkummar rao omerta movie about terrorists

ਫਿ਼ਲਮ ਓਮਰਟਾ (Omerta) ਜ਼ਰੀਏ ਰਾਜ ਕੁਮਾਰ ਰਾਵ ਅਤੇ ਹੰਸਲ ਮਹਿਤਾ ਦਾ ਡੈਡਲੀ ਕਾਂਬੀਨੇਸ਼ਨ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੈ। ਇਹ ਉਹ ਜੋੜੀ ਹੈ, ਜਿਸ ਨੇ ਸਿਟੀਲਾਈਟਸ, ਸ਼ਾਹਿਦ, ਅਤੇ ਅਲੀਗੜ੍ਹ ਵਰਗੀਆਂ ਅਸਲ ਜ਼ਿੰਦਗੀ ਦੀ ਤਸਵੀਰ ਦਿਖਾਉਣ ਵਾਲੀਆਂ ਫਿ਼ਲਮਾਂ ਦਿਤੀਆਂ ਹਨ।

ਹੰਸਲ ਦੀ ਖ਼ਾਸੀਅਤ ਰਹੀ ਹੈ ਕਿ ਉਹ ਸੋਚਣ 'ਤੇ ਮਜ਼ਬੂਰ ਕਰ ਦੇਣ ਵਾਲੀਆਂ ਫਿਲਮਾਂ ਬਣਾਉਂਦੇ ਹਨ। ਉਨ੍ਹਾਂ ਦੀਆਂ ਫਿ਼ਲਮਾਂ ਵਿਚ ਜ਼ਿੰਦਗੀ ਦੀ ਕੌੜੀ ਸੱਚਾਈ ਛੁਪੀ ਹੁੰਦੀ ਹੈ। ਇਨ੍ਹਾਂ ਫਿ਼ਲਮਾਂ ਦੇ ਅਸਲ ਕਿਰਦਾਰਾਂ ਨੂੰ ਜ਼ਿੰਦਾ ਕਰਨ ਦਾ ਕੰਮ ਰਾਜ ਕੁਮਾਰ ਰਾਵ ਕਰਦੇ ਹਨ। ਅਜਿਹਾ ਹੀ ਕੁੱਝ ਫਿ਼ਲਮ Omerta ਵਿਚ ਵੀ ਹੈ। 

ਫਿ਼ਲਮ ਓਮਾਰ ਸਈਦ ਸ਼ੇਖ਼ ਦੀ ਕਹਾਣੀ ਹੈ। ਇਕ ਅਜਿਹਾ ਅਤਿਵਾਦੀ, ਜਿਸ ਨੇ ਪੂਰੀ ਦੁਨੀਆਂ ਨੂੰ ਅਪਣੀਆਂ ਖ਼ੌਫ਼ਨਾਕ ਹਰਕਤਾਂ ਨਾਲ ਦਹਿਲਾ ਦਿਤਾ ਹੈ। ਫਿ਼ਲਮ ਚੰਗੀ ਹੈ ਪਰ ਡਾਕਿਯੂ-ਡਰਾਮੇ ਵਰਗੀ ਲਗਦੀ ਹੈ। Omerta ਕਿਸੇ ਅਤਿਵਾਦੀ ਜਾਂ ਉਸ ਦੀਆਂ ਹਰਕਤਾਂ ਨੂੰ ਵਧਾ ਚੜ੍ਹਾ ਕੇ ਨਹੀਂ ਦਸਦੀ ਬਲਕਿ ਅਤਿਵਾਦੀਆਂ ਦੇ ਅੰਦਰ ਕੀ ਚਲਦਾ ਹੈ, ਉਸ ਨੂੰ ਦਸਣ ਦੀ ਕੋਸ਼ਿਸ਼ ਕੀਤੀ ਹੈ। 

ਦਸ ਦਈਏ ਕਿ Omerta ਇਟਾਲੀਅਨ ਸ਼ਬਦ ਹੈ ਜੋ ਅਪਰਾਧੀਆਂ ਅਤੇ ਮਾਫ਼ੀਆ ਵਿਚ ਇਕ ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣ ਦੀ ਕਸਮ ਹੁੰਦੀ ਹੈ। Omerta ਦੀ ਕਹਾਣੀ ਖ਼ਤਰਨਾਕ ਅਤਿਵਾਦੀ ਓਮਾਰ ਸ਼ੇਖ਼ ਸਈਦ ਦੀ ਹੈ। ਕਹਾਣੀ 2002 ਵਿਚ ਬ੍ਰਿਟਿਸ਼ ਪੱਤਕਾਰ ਡੇਨੀਅਲ ਪਾਰਕ ਦੀ ਬੇਰਹਿਮੀ ਨਾਲ ਹਤਿਆ, 1994 ਵਿਚ ਕਸ਼ਮੀਰ ਵਿਚ ਵਿਦੇਸ਼ੀ ਸੈਲਾਨੀਆਂ ਦੇ ਅਗਵਾ ਵਰਗੀਆਂ ਘਟਨਾਵਾਂ ਦੇ ਨੇੜੇ ਤੇੜੇ ਘੁੰਮਦੀ ਹੈ।

ਓਮਾਰ ਉਨ੍ਹਾਂ ਤਿੰਨ ਅਤਿਵਾਦੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ 1999 ਵਿਚ ਅਗਵਾ ਹੋਏ ਜਹਾਜ਼ ਦੇ ਏਵਜ਼ ਵਿਚ ਛੱਡਣ ਲਈ ਕਿਹਾ ਗਿਆ ਸੀ। ਕਿਸ ਤਰ੍ਹਾਂ ਉਹ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ, ਕਿਸ ਤਰ੍ਹਾਂ ਸ਼ਾਂਤ ਦਿਖਣ ਵਾਲਾ ਹਾਈ ਐਜੂਕੇਟਡ ਨੌਜਵਾਨ ਅਤਿਵਾਦ ਨੂੰ ਚੁਣਦਾ ਹੈ। ਉਸ ਦੇ ਮਨ ਵਿਚ ਕੀ ਚਲਦਾ ਹੈ ਅਤੇ ਕਿਸ ਤਰ੍ਹਾਂ ਉਹ ਯੋਜਨਾਬੰਦੀ ਕਰਦਾ ਹੈ ਅਤੇ ਉਨ੍ਹਾਂ ਨੂੰ ਅੰਜ਼ਾਮ ਦਿੰਦਾ ਹੈ।

ਪਾਕਿਸਤਾਨ ਦੀਆਂ ਅਤਿਵਾਦ ਨੂੰ ਹਵਾ ਦੇਣ ਵਿਚ ਭੂਮਿਕਾ ਵਰਗੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ। ਫਿਲਮ ਡਾਕਿਊਮੈਂਟਰੀ ਵਰਗਾ ਅਹਿਸਾਸ ਦਿੰਦੀ ਹੈ ਅਤੇ ਇਯ ਵਿਚ ਕੁੱਝ ਵੀ ਅਜਿਹਾ ਨਹੀਂ ਹੈ ਜੋ ਬਹੁਤ ਨਵਾਂ ਹੋਵੇ।