Diljit Dosanjh: FWICE ਨੇ ਦਿਲਜੀਤ ਦੋਸਾਂਝ ਤੋਂ ‘ਬਾਰਡਰ 2’ ਲਈ ਲਗਾਈ ਪਾਬੰਦੀ ਹਟਾਈ
ਬਾਰਡਰ 2 ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਨਿੱਜੀ ਤੌਰ 'ਤੇ ਫ਼ੈਡਰੇਸ਼ਨ ਨੂੰ ਬੇਨਤੀ ਕੀਤੀ ਸੀ ਕਿ ਦਿਲਜੀਤ ਨੂੰ ਫ਼ਿਲਮ ਵਿੱਚ ਕੰਮ ਕਰਨ ਦਿੱਤਾ ਜਾਵੇ।
Diljit Dosanjh: ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ਬਾਰਡਰ 2 ਲਈ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ, ਉਨ੍ਹਾਂ ਦੀ ਫਿਲਮ ਸਰਦਾਰ ਜੀ 3 ਰਿਲੀਜ਼ ਹੋਈ ਸੀ ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਕਾਸਟਿੰਗ 'ਤੇ ਸਵਾਲ ਉਠਾਏ ਗਏ ਸਨ। ਇਸ ਲਈ ਉਨ੍ਹਾਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਾ ਇੰਪਲਾਈਜ਼ (FWICE) ਨੇ ਬਾਰਡਰ 2 ਵਿੱਚ ਉਨ੍ਹਾਂ ਦੀ ਕਾਸਟਿੰਗ ਦਾ ਵਿਰੋਧ ਕੀਤਾ ਸੀ।
ਇਹ ਕਿਹਾ ਜਾ ਰਿਹਾ ਸੀ ਕਿ FWICE ਨੇ ਦਿਲਜੀਤ ਦੋਸਾਂਝ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਾਰਡਰ 2 ਤੋਂ ਕੱਟ ਦਿੱਤਾ ਗਿਆ ਹੈ, ਪਰ ਬੀਤੇ ਦਿਨ ਅਦਾਕਾਰ ਨੇ ਫ਼ਿਲਮ ਦੇ ਸੈੱਟ ਤੋਂ ਆਪਣਾ ਵੀਡੀਓ ਸਾਂਝਾ ਕੀਤਾ ਅਤੇ ਸਾਰੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ। ਇਸ ਦੌਰਾਨ, FWICE ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਖ਼ੁਲਾਸਾ ਹੋਇਆ ਹੈ ਕਿ ਫੈਡਰੇਸ਼ਨ ਨੇ ਦਿਲਜੀਤ ਤੋਂ ਸਿਰਫ਼ ਬਾਰਡਰ 2 ਲਈ ਪਾਬੰਦੀ ਹਟਾ ਦਿੱਤੀ ਹੈ।
ਗੱਲਬਾਤ ਵਿੱਚ, FWICE ਦੇ ਪ੍ਰਧਾਨ ਬੀਐਨ ਤਿਵਾੜੀ ਨੇ ਕਿਹਾ- ਹਾਂ, ਸਰਦਾਰ ਜੀ 3 ਵਿੱਚ ਹਾਨੀਆ ਆਮਿਰ ਨੂੰ ਕਾਸਟ ਕਰਨ ਤੋਂ ਬਾਅਦ, ਗੁੱਸੇ ਵਿੱਚ ਆਏ FWICE ਨੇ ਦਿਲਜੀਤ ਦੋਸਾਂਝ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਬਾਰਡਰ 2 ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਨਿੱਜੀ ਤੌਰ 'ਤੇ ਫ਼ੈਡਰੇਸ਼ਨ ਨੂੰ ਬੇਨਤੀ ਕੀਤੀ ਸੀ ਕਿ ਦਿਲਜੀਤ ਨੂੰ ਫ਼ਿਲਮ ਵਿੱਚ ਕੰਮ ਕਰਨ ਦਿੱਤਾ ਜਾਵੇ।