ਮੈਂ ਫ਼ਿਲਮਾਂ ਦਾ ਫ਼ੈਸਲਾ ਸੋਚ - ਸਮਝ ਕੇ ਨਹੀਂ ਲਿਆ : ਅਕਸ਼ੇ ਕੁਮਾਰ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਕਸ਼ੇ ਕੁਮਾਰ ਇਨੀਂ ਦਿਨੀਂ ਲਗਾਤਾਰ ਸੋਸ਼ਲ ਡਰਾਮਾ ਫ਼ਿਲਮਾਂ ਕਰ ਰਹੇ ਹਨ। ਰੁਸਤਮ, ਏਅਰਲਿਫਟ, ਪੈਡਮੈਨ,  ਟਾਇਲੇਟ : ਏਕ ਪ੍ਰੇਮ ਕਥਾ ਅਤੇ ਹੁਣ ਗੋਲਡ, ਇਹਨਾਂ ਸਾਰੀਆਂ ਫ਼ਿਲਮ...

Akshay Kumar

ਅਕਸ਼ੇ ਕੁਮਾਰ ਇਨੀਂ ਦਿਨੀਂ ਲਗਾਤਾਰ ਸੋਸ਼ਲ ਡਰਾਮਾ ਫ਼ਿਲਮਾਂ ਕਰ ਰਹੇ ਹਨ। ਰੁਸਤਮ, ਏਅਰਲਿਫਟ, ਪੈਡਮੈਨ,  ਟਾਇਲੇਟ : ਏਕ ਪ੍ਰੇਮ ਕਥਾ ਅਤੇ ਹੁਣ ਗੋਲਡ, ਇਹਨਾਂ ਸਾਰੀਆਂ ਫ਼ਿਲਮਾਂ ਸੁਰਖੀਆਂ ਦਾ ਹਿੱਸਾ ਬਣੀਆਂ ਰਹੀਆਂ।  ਆਡਿਅਨਸ ਵਲੋਂ ਵੀ ਇਨ੍ਹਾਂ ਨੂੰ ਵਧੀਆ ਰਿਸਪਾਂਸ ਮਿਲਿਆ। ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਗੋਲਡ ਵੀ ਬਾਕਸ ਆਫਿਸ 'ਤੇ ਵਧੀਆ ਪਰਫਾਰਮ ਕਰੇਗੀ। ਖਿਲਾੜੀ ਕੁਮਾਰ ਜ਼ਿਆਦਾਤਰ ਐਕਸ਼ਨ ਅਤੇ ਕਾਮਿਡੀ ਰੋਲਸ ਕਰਦੇ ਦਿਖਦੇ ਸਨ ਪਰ ਹੁਣ ਉਨ੍ਹਾਂ ਦੀ ਜ਼ਿਆਦਾਤਰ ਫ਼ਿਲਮਾਂ ਸੋਸ਼ਲ ਡਰਾਮਾ ਹੁੰਦੀਆਂ ਹਨ।

ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਚੁਣਨ 'ਤੇ ਜਦੋਂ ਅਕਸ਼ੇ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੋਚ - ਸਮਝ ਕੇ ਫ਼ੈਸਲਾ ਨਹੀਂ ਲਿਆ। ਅਕਸ਼ੇ ਨੇ ਕਿਹਾ ਕਿ ਮੈਂ ਕਈ ਤਰ੍ਹਾਂ ਦੀਆਂ ਫ਼ਿਲਮਾਂ ਕਰਦਾ ਹਾਂ ਅਤੇ ਸਾਰੇ ਕਿਰਦਾਰ ਮੇਰੇ ਦਿਲ ਦੇ ਕਰੀਬ ਹਨ। ਇਹ ਹੀ ਵਜ੍ਹਾ ਹੈ ਕਿ ਮੈਂ ਫ਼ਿਲਮਾਂ ਕਰ ਰਿਹਾ ਹਾਂ। ਇਕ ਫ਼ਿਲਮ ਨੂੰ ਕਰਨ ਦੇ ਪਿੱਛੇ ਕੋਈ ਇਕ ਵਜ੍ਹਾ ਨਹੀਂ ਹੈ। ਚਾਹੇ ਏਅਰਲਿਫਟ ਹੋਵੇ, ਟਾਇਲੇਟ ਹੋਵੇ, ਪੈਡਮੈਨ ਜਾਂ ਫਿਰ ਗੋਲਡ। ਇਹਨਾਂ ਸਾਰੀਆਂ ਦੀਆਂ ਕਹਾਣੀਆਂ ਮੈਨੂੰ ਬਹੁਤ ਪਸੰਦ ਹਨ।

ਅਕਸ਼ੇ ਨੇ ਅੱਗੇ ਕਿਹਾ ਕੀ ਮੈਂ ਸੋਚ - ਸਮਝ ਕੇ, ਸੋਸ਼ਲ ਮੈਸੇਜ ਦੇਣ ਲਈ ਇਹਨਾਂ ਫਿਲਮਾਂ ਨੂੰ ਕੀਤਾ ? ਬਿਲਕੁੱਲ ਨਹੀਂ। ਮੈਂ ਹੁਣੇ ਹਾਉਸਫੁਲ - 4 ਦੀ ਸ਼ੂਟਿੰਗ ਕਰ ਰਿਹਾ ਹਾਂ, ਜੋ ਕਿਸੇ ਤਰ੍ਹਾਂ ਦਾ ਸੋਸ਼ਲ ਮੈਸੇਜ ਨਹੀਂ ਦੇਣ ਵਾਲੀ ਹੈ। ਇਸ ਦਾ ਸਿਰਫ਼ ਇਕ ਹੀ ਮੈਸੇਜ ਹੋਵੇਗਾ ਕਿ ਤੁਸੀਂ ਬਸ ਹੱਸਦੇ ਜਾਓ। ਮੈਂ ਇਕ ਹੋਰ ਫ਼ਿਲਮ ਗੁਡ ਨਿਊਜ਼ ਕਰ ਰਿਹਾ ਹਾਂ ਉਸ ਦਾ ਅਤੇ ਮੇਰੀ ਬਾਕੀ ਅਪਕਮਿੰਗ ਫ਼ਿਲਮਾਂ ਦਾ ਸੋਸ਼ਲ ਮੈਸੇਜ ਤੋਂ ਕੋਈ ਲੈਣਾ - ਦੇਣਾ ਨਹੀਂ ਹੈ। ਤਾਂ ਮੈਂ ਕਹਿ ਸਕਦਾ ਹਾਂ ਕਿ ਮੈਂ ਕਦੇ ਸੋਸ਼ਲ ਮੈਸੇਜ ਦੇਣ ਦੇ ਇਰਾਦੇ ਨਾਲ ਫ਼ਿਲਮਾਂ ਦੀ ਚੋਣ ਸੋਚ ਸਮਝ ਕੇ ਨਹੀਂ ਕੀਤੀ।