ਆਸ਼ਾ ਭੌਂਸਲੇ, ਅਨੁਪਮ ਖੇਰ ਅਤੇ ਪ੍ਰਭਾਸ ਸਮੇਤ ਇਹ ਮਹਾਨ ਕਲਾਕਾਰ 'ਹਰ ਘਰ ਤਿਰੰਗਾ' ਗੀਤ ਵਿਚ ਆਉਣਗੇ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇਸ ਸਾਲ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ।

photo

 

ਨਵੀਂ ਦਿੱਲੀ: ਇਸ ਸਾਲ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ। ਇਸ ਮੌਕੇ ਨੂੰ ਹੋਰ ਖਾਸ ਬਣਾਉਣ ਲਈ ਸਰਕਾਰ ਵੱਲੋਂ ‘ਅੰਮ੍ਰਿਤ ਮਹਾਉਤਸਵ’ ਦਾ ਐਲਾਨ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੱਭਿਆਚਾਰਕ ਮੰਤਰਾਲੇ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਦਾ ਵੀਡੀਓ ਅਤੇ ਥੀਮ ਗੀਤ ਵੀ ਲਾਂਚ ਕੀਤਾ ਗਿਆ। ਇਸ ਵੀਡੀਓ 'ਚ ਅਮਿਤਾਭ ਬੱਚਨ, ਆਸ਼ਾ ਭੌਂਸਲੇ, ਅਨੁਪਮ ਖੇਰ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਨਜ਼ਰ ਆ ਰਹੇ ਹਨ।

https://twitter.com/MinOfCultureGoI/status/1554823629602295815?ref_src=twsrc%5Etfw%7Ctwcamp%5Etweetembed%7Ctwterm%5E1554823629602295815%7Ctwgr%5E2f2f9bc7ac79a42cdf5d49f19743476fe1a8e433%7Ctwcon%5Es1_c10&ref_url=https%3A%2F%2Fwww.jagran.com%2Fentertainment%2Fbollywood-har-ghar-tiranga-anthem-song-released-amitabh-bachchan-prabhas-anushka-sharma-sonu-nigam-asha-bhosle-anupam-kher-seen-in-the-video-22952390.html

 

ਕੁਝ ਦਿਨ ਪਹਿਲਾਂ ਪੀਐਮ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਐਲਾਨ ਕੀਤਾ ਸੀ ਕਿ ਇਸ ਵਾਰ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ 13 ਤੋਂ 15 ਅਗਸਤ ਤੱਕ ਵਿਸ਼ੇਸ਼ ਤੌਰ 'ਤੇ 'ਅੰਮ੍ਰਿਤ ਮਹਾਉਤਸਵ' ਮਨਾਇਆ ਜਾਵੇਗਾ। ਇਹੀ ਕਾਰਨ ਹੈ ਕਿ ਹਰ ਘਰ ਤਿਰੰਗਾ ਗੀਤ ਰਿਲੀਜ਼ ਕੀਤਾ ਗਿਆ ਹੈ। ਫਿਲਮ ਜਗਤ ਦੇ ਦਿੱਗਜ ਕਲਾਕਾਰਾਂ ਤੋਂ ਲੈ ਕੇ ਕ੍ਰਿਕਟਰ ਅਤੇ ਐਥਲੀਟਸ ਨੂੰ ਵੀ ਗੀਤ 'ਚ ਸ਼ਾਮਲ ਕੀਤਾ ਗਿਆ ਹੈ।

ਗੀਤ ਦੀ ਸ਼ੁਰੂਆਤ 'ਚ ਅਮਿਤਾਭ ਬੱਚਨ ਤਿਰੰਗੇ ਨੂੰ ਸਲਾਮੀ ਦਿੰਦੇ ਨਜ਼ਰ ਆ ਰਹੇ ਹਨ। ਇਸ ਗੀਤ 'ਚ ਸੋਨੂੰ ਨਿਗਮ, ਆਸ਼ਾ ਭੌਂਸਲੇ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਵੀਡੀਓ 'ਚ ਤੁਸੀਂ ਸਾਊਥ ਸਟਾਰ ਕੀਰਤੀ ਸੁਰੇਸ਼ ਅਤੇ ਪ੍ਰਭਾਸ ਨੂੰ ਦੇਖ ਸਕਦੇ ਹੋ। 2.20 ਮਿੰਟ ਦੇ ਇਸ ਗੀਤ ਵਿੱਚ ਪੂਰੇ ਦੇਸ਼ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਆਪਣੇ ਪਤੀ ਵਿਰਾਟ ਕੋਹਲੀ ਨਾਲ ਅੰਮ੍ਰਿਤ ਕਾਲ ਮਨਾਉਣ ਦੀ ਅਪੀਲ ਕਰਦੀ ਨਜ਼ਰ ਆ ਰਹੀ ਹੈ।

ਦਰਅਸਲ 2 ਅਗਸਤ ਨੂੰ ਇਸ ਤਿਰੰਗਾ ਮੁਹਿੰਮ ਨੂੰ ਸ਼ੁਰੂ ਕਰਨ ਪਿੱਛੇ ਇਕ ਕਾਰਨ ਹੈ। ਇਸ ਦਿਨ ਸਾਡੇ ਰਾਸ਼ਟਰੀ ਝੰਡੇ ਨੂੰ ਡਿਜ਼ਾਈਨ ਕਰਨ ਵਾਲੇ ਪਿੰਗਲੀ ਵੈਂਕਈਆ ਦਾ ਜਨਮ ਹੋਇਆ ਸੀ। ਪੀਐਮ ਮੋਦੀ ਨੇ ਆਪਣੀ ਅਪੀਲ 'ਚ ਇਹ ਵੀ ਕਿਹਾ ਕਿ 2 ਅਗਸਤ ਤੋਂ ਤੁਸੀਂ ਤਿਰੰਗੇ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਪਾ ਕੇ ਪਿੰਗਲੀ ਵੈਂਕਈਆ ਨੂੰ ਸੱਚੀ ਸਰਧਾਂਜਲੀ ਦਿਓ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਮੈਡਮ ਭੀਕਾਜੀ ਰੁਸਤਮ ਕਾਮਾ ਬਾਰੇ ਵੀ ਚਰਚਾ ਕੀਤੀ, ਜਿਨ੍ਹਾਂ ਨੇ ਤਿਰੰਗੇ ਨੂੰ ਸਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।