ਦੀਪਿਕਾ, ਸਾਰਾ ਅਤੇ ਸ਼ਰਧਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ!
ਐਨਸੀਬੀ ਦੀ 5 ਮੈਂਬਰੀ ਟੀਮ ਨੂੰ ਭੇਜਿਆ ਗਿਆ ਸੀ ਦਿੱਲੀ ਤੋਂ ਮੁੰਬਈ
ਮੁੰਬਈ: ਅਭਿਨੇਤਾ ਸੁਸ਼ਾਂਤ ਰਾਜਪੂਤ ਮਾਮਲੇ 'ਚ ਡਰੱਗ ਐਂਗਲ ਦੀ ਜਾਂਚ ਕਰ ਰਹੇ ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਨੂੰ ਕੋਰੋਨਾ ਦੀ ਲਾਗ ਲੱਗ ਗਈ ਹੈ।
ਉਨ੍ਹਾਂ ਨੇ ਡਰੱਗ ਐਂਗਲ ਦੀ ਜਾਂਚ ਦੌਰਾਨ ਅਭਿਨੇਤਰੀ ਦੀਪਿਕਾ, ਸਾਰਾ ਅਤੇ ਸ਼ਰਧਾ ਤੋਂ ਪੁੱਛਗਿੱਛ ਕੀਤੀ ਹੈ। ਅਜਿਹੀ ਸਥਿਤੀ ਵਿਚ ਉਹਨਾਂ ਦੇ ਸੰਕਰਮਣ ਹੋਣ ਦੀ ਜਾਣਕਾਰੀ ਵਿਚ ਹਲਚਲ ਮਚ ਗਈ ਹੈ।
ਦੱਸ ਦੇਈਏ ਕਿ ਸੁਸ਼ਾਂਤ ਮਾਮਲੇ ਵਿੱਚ ਡਰੱਗ ਐਂਗਲ ਦੇ ਸਾਹਮਣੇ ਆਉਣ ਤੋਂ ਬਾਅਦ, ਐਨਸੀਬੀ ਦੀ 5 ਮੈਂਬਰੀ ਟੀਮ ਨੂੰ ਦਿੱਲੀ ਤੋਂ ਮੁੰਬਈ ਭੇਜਿਆ ਗਿਆ ਸੀ। ਐਨਸੀਬੀ ਦੇ ਡਿਪਟੀ ਡਾਇਰੈਕਟਰ ਕੇਪੀਐਸ ਮਲਹੋਤਰਾ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਇਹ ਟੀਮ ਸੁਸ਼ਾਂਤ ਮਾਮਲੇ ਵਿੱਚ ਬਾਲੀਵੁੱਡ ਅਤੇ ਡਰੱਗਜ਼ ਮਾਫੀਆ ਦੇ ਸੰਪਰਕ ਦੀ ਜਾਂਚ ਕਰ ਰਹੀ ਹੈ।
ਟੀਮ ਦਾ ਮੁਖੀ ਹੋਣ ਦੇ ਨਾਤੇ ਕੇਪੀਐਸ ਮਲਹੋਤਰਾ ਹੁਣ ਤੱਕ ਫਿਲਮੀ ਸਖਸ਼ੀਅਤਾਂ ਸਮੇਤ ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੇ ਹਨ। ਇਨ੍ਹਾਂ ਵਿਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ ਸਮੇਤ ਕਈ ਲੋਕ ਸ਼ਾਮਲ ਹਨ।
ਇਸ ਦੇ ਨਾਲ ਹੀ ਰੀਆ ਚੱਕਰਵਰਤੀ ਸਮੇਤ ਕਈ ਨਸ਼ੇ ਦੇ ਸੌਦਾਗਰ ਆਪਣੀ ਜਾਂਚ ਤੋਂ ਬਾਅਦ ਜੇਲ੍ਹ ਵਿਚ ਹਨ। ਅਜਿਹੀ ਸਥਿਤੀ ਵਿੱਚ ਕੇਪੀਐਸ ਮਲਹੋਤਰਾ ਨੂੰ ਕੋਰੋਨਾ ਦੀ ਲਾਗ ਲੱਗਣ ਤੋਂ ਬਾਅਦ ਇਸ ਕੇਸ ਨਾਲ ਜੁੜੇ ਸਾਰੇ ਲੋਕਾਂ ਦੇ ਚਿਹਰਿਆਂ ਤੋਂ ਹੋਸ਼ ਉੱਡ ਗਏ ਹਨ ਅਤੇ ਉਹ ਆਪਣਾ ਕੋਰੋਨਾ ਟੈਸਟ ਵੀ ਕਰਵਾ ਰਹੇ ਹਨ।