ਸ਼ਾਹਰੂਖ ਖਾਨ ਨੂੰ ਨਾ ਮਿਲਣ 'ਤੇ ਫੈਨ ਨੇ ਖੁਦ ਨੂੰ ਕੀਤਾ ਜ਼ਖਮੀ
ਬਾਲੀਵੁਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਦੇ ਫੈਨਸ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ ਪਰ ਹਾਲ ਹੀ ਵਿਚ ਇਕ ਫੈਨ ਨੇ ਕੁੱਝ ਅਜਿਹਾ ਕਰ ਦਿਤਾ...
ਮੁੰਬਈ : (ਭਾਸ਼ਾ) ਬਾਲੀਵੁਡ ਦੇ ਬਾਦਸ਼ਾਹ ਸ਼ਾਹਰੂਖ ਖਾਨ ਦੇ ਫੈਨਸ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ ਪਰ ਹਾਲ ਹੀ ਵਿਚ ਇਕ ਫੈਨ ਨੇ ਕੁੱਝ ਅਜਿਹਾ ਕਰ ਦਿਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਹਰੂਖ ਦੇ ਇਕ ਫੈਨ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੁਦ ਉਤੇ ਬਲੇਡ ਨਾਲ ਹਮਲਾ ਕਰ ਦਿਤਾ। ਖਬਰ ਦੇ ਮੁਤਾਬਕ, ਕੋਲਕਾਤਾ ਤੋਂ ਸ਼ਾਹਰੂਖ ਦਾ ਇਕ ਫੈਨ ਉਨ੍ਹਾਂ ਨੂੰ ਦੇਖਣ ਆਇਆ ਸੀ। ਕਈ ਘੰਟਿਆਂ ਤੱਕ ਬਾਹਰ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਸ ਵਿਅਕਤੀ ਦੀ ਸ਼ਾਹਰੂਖ ਨਾਲ ਮੁਲਾਕਾਤ ਨਹੀਂ ਹੋਈ ਤਾਂ ਉਸ ਨੇ ਬਲੇਡ ਨਾਲ ਖੁਦ ਉਤੇ ਵਾਰ ਕਰ ਦਿਤਾ।
ਇਸ ਵਿਅਕਤੀ ਦੀਆਂ ਹਰਕਤਾਂ ਨੂੰ ਵੇਖ ਉਥੇ ਪੁਲਿਸ ਪਹੁੰਚੀ ਅਤੇ ਉਸ ਨੂੰ ਫੜ੍ਹ ਕੇ ਨਜ਼ਦੀਕੀ ਹਸਪਤਾਲ ਲੈ ਗਏ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਹ ਵਿਅਕਤੀ ਸ਼ਾਹਰੂਖ ਨੂੰ ਨਾਲ ਮਿਲਣ ਤੋਂ ਬਹੁਤ ਪਰੇਸ਼ਾਨ ਸੀ। ਸ਼ਾਹਰੂਖ ਖਾਨ ਨੇ ਸ਼ੁਕਰਵਾਰ ਨੂੰ ਅਪਣਾ ਜਨਮਦਿਨ ਮਨਾਇਆ ਸੀ। ਇਸ ਵਾਰ ਉਨ੍ਹਾਂ ਦਾ ਜਨਮਦਿਨ ਬਹੁਤ ਖਾਸ ਸੀ ਕਿਉਂਕਿ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਅਪਣੇ ਜਨਮਦਿਨ ਦੇ ਮੌਕੇ 'ਤੇ ਅਪਣੀ ਅਪਕਮਿੰਗ ਫਿਲਮ ਜ਼ੀਰੋ ਦਾ ਟ੍ਰੇਲਰ ਰਿਲੀਜ਼ ਕੀਤਾ। ਫੈਨਸ ਨੂੰ ਇਹ ਟ੍ਰੇਲਰ ਬਹੁਤ ਪਸੰਦ ਆਇਆ ਪਰ ਇਸ ਦੇ ਨਾਲ ਹੀ ਜਨਮਦਿਨ ਉਤੇ ਉਨ੍ਹਾਂ ਦੇ ਨਾਲ ਕੁੱਝ ਅਜਿਹਾ ਹੋ ਗਿਆ ਜੋ ਉਨ੍ਹਾਂ ਨੇ ਨਹੀਂ ਸੋਚਿਆ ਸੀ।