ਕਪਿਲ ਸ਼ਰਮਾ ਨੇ ਕਿਉਂ ਕਿਹਾ,.. 'ਕੀ ਅਸੀ ਦੇਸ਼ ਛੱਡ ਜਾਈਏ' ?
ਕਪਿਲ ਸ਼ਰਮਾ ਦੇ ਸ਼ੋਅ ਨੂੰ ਦਰਸ਼ਕਾ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ
ਨਵੀਂ ਦਿੱਲੀ : 'ਦਾ ਕਪਿਲ ਸ਼ਰਮਾ ਸ਼ੋਅ' ਨੂੰ ਹੋਸਟ ਕਰਨ ਵਾਲੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾਂ ਆਪਣੇ ਸ਼ੋਅ ਵਿਚ ਖੂਬ ਮੌਜ-ਮਸਤੀ ਅਤੇ ਲੋਕਾਂ ਨੂੰ ਹਸਾਉਂਦੇ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿਚ ਵੀ ਉਹ (ਕਪਿਲ ਸ਼ਰਮਾ) ਹੁਣ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੋਕਣ ਨਾਲ ਲੋਕਾਂ ਦਾ ਮੰਨੋਰੰਜ਼ਨ ਕਰਦੇ ਦਿਖਾਈ ਦੇਣ ਵਾਲੇ ਹਨ ਪਰ ਮਸਤੀ-ਮਸਤੀ ਵਿਚ ਉਨ੍ਹਾਂ ਨੇ ਦੀਪਿਕਾ ਨੂੰ ਦੇਸ਼ ਛੱਡਣ ਵਾਲੀ ਗੱਲ ਕਹਿ ਦਿੱਤੀ ਹੈ।
ਦਰਅਸਲ ਅਗਲੇ ਸ਼ੋਅ ਦੇ ਪ੍ਰੋਮੋ ਵਿਚ ਕਪਿਲ ਸ਼ਰਮਾਂ ਦੀਪੀਕਾ ਦੇ ਨਾਲ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ। ਉਹ ਗੱਲਾਂ-ਬਾਤਾਂ ਵਿਚ ਦੀਪਿਕਾ ਦੀ ਪ੍ਰਸ਼ੰਸਾ ਵੀ ਕਰਦੇ ਹਨ। ਕਪਿਲ ਦੀਪਿਕਾ ਨੂੰ ਕਹਿੰਦੇ ਹਨ ਕਿ ''ਹੁਣ ਉਹ ਆਉਣ ਵਾਲੀ ਫਿਲਮ ਛਪਾਕ ਵਿਚ ਉਹ ਬਤੌਰ ਪ੍ਰਡਿਊਸਰ ਵੀ ਕੰਮ ਕਰ ਰਹੀ ਹੈ। ਉਹ ਰਣਵੀਰ ਸਿੰਘ ਦੇ ਨਾਲ ਆਉਣ ਵਾਲੀ ਫਿਲਮ 83 ਨੂੰ ਵੀ ਪ੍ਰਡਿਊਸ ਕਰ ਰਹੀ ਹੈ''। ਇਸ ਤੋਂ ਬਾਅਦ ਕਪਿਲ ਕਹਿੰਦੇ ਹਨ ਕਿ ''ਪਿਆਰ ਵੀ ਰਣਵੀਰ ਨਾਲ, ਵਿਆਹ ਵੀ ਰਣਵੀਰ ਨਾਲ, ਪੈਸਾ ਵੀ ਉਨ੍ਹਾਂ ਦੀ ਫਿਲਮ 'ਤੇ ਲਗਾ ਰਹੀ ਹੈ, ਤਾਂ ਕੀ ਅਸੀ ਦੇਸ਼ ਛੱਡ ਜਾਈਏ''। ਕਪਿਲ ਦੀ ਇਹ ਗੱਲ ਸੁਣ ਕੇ ਉੱਥੇ ਬੈਠੇ ਸਾਰੇ ਲੋਕ ਹੱਸਣ ਲੱਗ ਪੈਂਦੇ ਹਨ।
ਕਪਿਲ ਸ਼ਰਮਾ ਦੀਪਿਕਾ ਨੂੰ ਕਾਫ਼ੀ ਪਸੰਦ ਵੀ ਕਰਦੇ ਹਨ। ਕਈ ਵਾਰ ਸ਼ੋਅ ਦੇ ਵਿਚ ਕਪਿਲ ਨੇ ਦੀਪਿਕਾ ਅਤੇ ਰਣਵੀਰ ਸਿੰਘ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ। ਉਹ ਦੀਪਿਕਾ ਨੂੰ ਪਿਆਰ ਨਾਲ ਦੀਪੂ ਵੀ ਕਹਿੰਦੇ ਹਨ। ਕਪਿਲ ਸ਼ਰਮਾਂ ਨੇ ਦੇਸ਼ ਛੱਡਣ ਵਾਲੀ ਗੱਲ ਵੀ ਮਜ਼ਾਕ ਵਿਚ ਹੀ ਕਹੀ ਸੀ।
ਕਪਿਲ ਸ਼ਰਮਾ ਦੇ ਸ਼ੋਅ ਨੂੰ ਲੋਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹੀ ਕਾਰਨ ਕਿ ਉਨ੍ਹਾਂ ਦੇ ਸ਼ੋਅ ਵਿਚ ਵੱਡੇ-ਵੱਡੇ ਸ਼ਟਾਰ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਆਉਂਦੇ ਹਨ। ਜਿਨ੍ਹਾਂ ਨਾਲ ਉਹ ਫਿਲਮ ਦੀਆਂ ਗੱਲਾਂ ਤੋਂ ਇਲਾਵਾ ਹਾਸੀ-ਮਜ਼ਾਕ ਵੀ ਖੂਬ ਕਰਦੇ ਹਨ।