ਜੈਕਲੀਨ ਫਰਨਾਂਡੀਜ਼ ਨੇ ਮਾਤਾ ਵੈਸ਼ਨੋ ਦੇਵੀ ਦੇ ਕੀਤੇ ਦਰਸ਼ਨ, ਕਿਹਾ- ਮਾਤਾ ਦੇ ਧਾਮ ਆਉਂਦੀ ਰਹਾਂਗੀ
ਲੋਕਾਂ ਨੇ ਖਿਚਵਾਈਆਂ ਖੂਬ ਸਿਲਫੀਆਂ
ਨਵੀਂ ਦਿੱਲੀ : ਲੰਬੇ ਸਮੇਂ ਤੋਂ ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਫਸੀ ਜੈਕਲੀਨ ਫਰਨਾਂਡੀਜ਼ ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਰਅਸਲ, ਨਵੇਂ ਸਾਲ ਦੀ ਸ਼ੁਰੂਆਤ 'ਚ ਜੈਕਲੀਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹੁੰਚੀ ਹੈ। ਬੁੱਧਵਾਰ ਯਾਨੀ 4 ਜਨਵਰੀ ਨੂੰ ਕਟੜਾ ਪਹੁੰਚ ਕੇ ਉਨ੍ਹਾਂ ਨੇ ਮਾਤਾ ਦੇ ਦਰਸ਼ਨ ਕੀਤੇ। ਉਸ ਦੀ ਵੈਸ਼ਨੋ ਦੇਵੀ ਯਾਤਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹਨ, ਜਿਸ 'ਚ ਜੈਕਲੀਨ ਪ੍ਰਸ਼ੰਸਕਾਂ ਨਾਲ ਸੈਲਫੀ ਖਿੱਚ ਰਹੀ ਹੈ।
ਜੰਮੂ-ਕਸ਼ਮੀਰ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈਕਲੀਨ ਨੇ ਕਿਹਾ ਕਿ ਉਨ੍ਹਾਂ ਦਾ ਸਫਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਲਈ ਸਭ ਕੁਝ ਬਿਲਕੁਲ ਸ਼ਾਂਤੀਪੂਰਨ ਸੀ। ਜੈਕਲੀਨ ਨੇ ਅੱਗੇ ਦੱਸਿਆ ਕਿ ਮੈਂ ਦੂਜੀ ਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਈ ਹਾਂ, ਇੱਥੇ ਦਾ ਅਨੁਭਵ ਮੇਰੇ ਲਈ ਸ਼ਾਨਦਾਰ ਰਿਹਾ ਹੈ ਅਤੇ ਮੈਂ ਮਾਤਾ ਦੇ ਦਰਬਾਰ ਵਿੱਚ ਆਉਂਦੀ ਰਹਾਂਗੀ।
ਸ਼ਰਾਈਨ ਬੋਰਡ ਦੀ ਤਾਰੀਫ ਕਰਦੇ ਹੋਏ ਜੈਕਲੀਨ ਨੇ ਕਿਹਾ- 'ਸ਼ਰਾਈਨ ਬੋਰਡ ਦੇ ਅੰਦਰ ਹੋਟਲਾਂ ਤੱਕ ਈ-ਰਿਕਸ਼ਾ ਵਰਗੀਆਂ ਸੁਵਿਧਾਵਾਂ ਮਿਲਣਗੀਆਂ, ਇੱਥੇ ਮੈਨੂੰ ਕਾਫੀ ਸਕਾਰਾਤਮਕ ਊਰਜਾ ਮਿਲਦੀ ਹੈ। ਜੈਕਲੀਨ ਦੇ ਗਲੇ 'ਚ ਮਾਂ ਦੀ ਚੁੰਨੀ ਅਤੇ ਮੱਥੇ 'ਤੇ ਲਾਲ ਟਿੱਕਾ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਜੈਕਲੀਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਦੇ ਕੇਸ ਵਿੱਚ ਫਸਣ ਤੋਂ ਬਾਅਦ ਜੈਕਲੀਨ ਦੇ ਕਰੀਅਰ ਵਿੱਚ ਵੀ ਖੜੋਤ ਆ ਗਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕਲੀਨ ਨੂੰ ਹਾਲ ਹੀ ਵਿੱਚ ਰਣਵੀਰ ਸਿੰਘ ਅਤੇ ਰੋਹਿਤ ਸ਼ੈੱਟੀ ਦੀ ਸਰਕਸ ਵਿੱਚ ਦੇਖਿਆ ਗਿਆ ਸੀ, ਇਸ ਤੋਂ ਪਹਿਲਾਂ ਉਸਨੇ ਅਕਸ਼ੇ ਕੁਮਾਰ ਅਤੇ ਨੁਸਰਤ ਭਰੂਚਾ ਦੀ ਫਿਲਮ ਰਾਮਸੇਤੂ ਵਿੱਚ ਵੀ ਕੰਮ ਕੀਤਾ ਸੀ। ਦੋਵੇਂ ਫਿਲਮਾਂ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਕਰ ਸਕੀਆਂ। ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਪਵਨ ਕਲਿਆਣ ਦੀ ਫਿਲਮ 'ਹਰੀ ਹਰ ਵੀਰਾ ਮੱਲੂ' 'ਚ ਨਜ਼ਰ ਆਵੇਗੀ।