ਕਿਸਾਨ ਵਿਰੋਧੀ ਟਵੀਟ ਮਗਰੋਂ ਗੌਹਰ ਖ਼ਾਨ ਨੇ ਕਈ ਬਾਲੀਵੁੱਡ ਸਿਤਾਰਿਆਂ ਦੀ ਬਣਾਈ ਰੇਲ!

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਹਰ ਕਿਸੇ ਦੀ ਜ਼ਿੰਦਗੀ ਦਾ ਮਹੱਤਵ ਹੈ ਪਰ ਭਾਰਤੀ ਕਿਸਾਨ ਦੀ ? ਕੀ ਉਨ੍ਹਾਂ ਦੀ ਜ਼ਿੰਦਗੀ ਨਾਲ ਕੋਈ ਫ਼ਰਕ ਨਹੀਂ ਪੈਂਦਾ ... " 

Gauahar khan

ਨਵੀਂ ਦਿੱਲੀ- ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪਿਛਲੇ 72 ਦਿਨਾਂ ਤੋਂ ਚੱਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਡਟੇ ਹੋਏ ਹਨ। ਹਾਲ ਹੀ ਵਿਚ ਕਿਸਾਨ ਅੰਦੋਲਨ ਨੂੰ ਲੈ ਕੌਮਾਂਤਰੀ ਪੋਪ ਸਟਾਰ ਰਿਹਾਨਾ ਤੇ ਗਰੇਟਾ ਤੋਂ ਇਲਾਵਾ ਹੋਰ ਵਿਦੇਸ਼ੀ ਹਸਤੀਆਂ ਨੇ ਬੀਤੇ ਦਿਨੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ ਪਰ  ਕੰਗਨਾ ਰਣੌਤ, ਅਕਸ਼ੇ ਕੁਮਾਰ, ਅਜੇ ਦੇਵਗਨ, ਏਕਤਾ ਕਪੂਰ, ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ ਸਮੇਤ ਕਈ ਹਸਤੀਆਂ ਨੇ ਕਿਸਾਨ ਅੰਦੋਲਨ 'ਤੇ ਸਰਕਾਰ ਦੇ ਰੁਖ਼ ਦਾ ਸਮਰਥਨ ਕੀਤਾ ਹੈ।

ਬਾਲੀਵੁੱਡ ਅਦਾਕਾਰਾਂ ਦੇ ਸਰਕਾਰ ਦੇ ਰੁਖ਼ ਦਾ ਸਮਰਥਨ ਕਰਨ ਤੇ ਗੌਹਰ ਖਾਨ ਨੇ ਟਵੀਟ ਕਰਕੇ ਭਾਰਤੀ ਹਸਤੀਆਂ ਤੇ ਨਿਸ਼ਾਨਾ ਸਾਧਿਆ ਹੈ। ਗੌਹਰ ਖਾਨ ਨੇ ਵੀ ਟਵੀਟ ਕਰ ਕਿਹਾ ਕਿ # #blacklivesmatter  ਭਾਰਤ ਦਾ ਮੁੱਦਾ ਨਹੀਂ ਸੀ, ਪਰ ਹਰ ਭਾਰਤੀ ਕਲਾਕਾਰਾਂ ਨੇ ਇਸ ਦੇ ਸਮਰਥਨ ਵਿੱਚ ਟਵੀਟ ਕੀਤਾ ਕਿਉਂਕਿ  ਹਰ ਕਿਸੇ ਦੀ ਜ਼ਿੰਦਗੀ ਦਾ ਮਹੱਤਵ ਹੈ ਪਰ ਭਾਰਤੀ ਕਿਸਾਨ ਦੀ ? ਕੀ ਉਨ੍ਹਾਂ ਦੀ ਜ਼ਿੰਦਗੀ ਨਾਲ ਕੋਈ ਫ਼ਰਕ ਨਹੀਂ ਪੈਂਦਾ ... " 

ਗੌਹਰ ਖਾਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ, ਨਾਲ ਹੀ ਲੋਕ ਇਸ' ਤੇ ਕਾਫੀ ਟਿੱਪਣੀਆਂ ਵੀ ਕਰ ਰਹੇ ਹਨ। ਦੱਸ ਦੇਈਏ ਕਿ ਗੌਹਰ ਖਾਨ ਤੋਂ ਇਲਾਵਾ ਨਕੂਲ ਮਹਿਤਾ, ਸਵਰਾ ਭਾਸਕਰ, ਵਰੁਣ ਗਰੋਵਰ ਅਤੇ ਇਰਫਾਨ ਪਠਾਨ ਨੇ ਵੀ ਇਸ ਬਾਰੇ ਟਵੀਟ ਕੀਤਾ ਸੀ। ”