ਸੁਸ਼ਾਂਤ ਡਰੱਗ ਕੇਸ :NCB ਨੇ ਦਾਇਰ ਕੀਤੀ ਚਾਰਜਸ਼ੀਟ, ਰਿਆ ਚਕਰਵਰਤੀ ਸਮੇਤ 33 ਆਰੋਪੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

5 ਆਰਪੀ ਫਰਾਰ

Sushant Singh Rajput And Riya Chakraborty

ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ੁਕਰਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਨਾਲ ਸਬੰਧਤ ਡਰੱਗ ਕੇਸ ਵਿੱਚ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਸੁਸ਼ਾਂਤ ਦੀ ਸਾਬਕਾ ਪ੍ਰੇਮਿਕਾ ਅਤੇ ਅਦਾਕਾਰਾ ਰਿਆ ਚੱਕਰਵਰਤੀ, ਉਸ ਦਾ ਭਰਾ ਸ਼ੌਵਿਕ ਅਤੇ ਹੋਰ ਇਸ ਮਾਮਲੇ ਵਿਚ ਦੋਸ਼ੀ ਹਨ।

 

 

ਚਾਰਜਸ਼ੀਟ ਵਿੱਚ 33 ਮੁਲਜ਼ਮਾਂ ਅਤੇ 200 ਗਵਾਹਾਂ ਦੇ ਬਿਆਨ ਹਨ। ਹਾਰਡ ਕਾਪੀਆਂ ਵਿਚ 12,000 ਤੋਂ ਜ਼ਿਆਦਾ ਪੰਨਿਆਂ ਅਤੇ ਡਿਜੀਟਲ ਫਾਰਮੈਟ ਵਿਚ ਤਕਰੀਬਨ 50,000 ਪੰਨੇ ਅਦਾਲਤ ਵਿਚ ਪੇਸ਼ ਕੀਤੇ ਗਏ। ਇਸ ਕੇਸ ਵਿੱਚ ਕੁੱਲ 38 ਮੁਲਜ਼ਮ ਹਨ। ਇਨ੍ਹਾਂ ਵਿੱਚੋਂ 5 ਫਰਾਰ ਹਨ, ਜਦਕਿ ਐਨਸੀਬੀ ਨੇ ਹੁਣ ਤੱਕ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਐਨਸੀਬੀ ਦੀ ਪੁੱਛਗਿੱਛ ਵਿਚ ਰਿਆ ਨੇ ਦੱਸਿਆ ਸੀ ਕਿ ਸੁਸ਼ਾਂਤ ਸਾਲ 2016 ਤੋਂ ਨਸ਼ੇ ਲੈ ਰਹੀ ਸੀ ਅਤੇ ਉਹ ਸੁਸ਼ਾਂਤ ਲਈ ਨਸ਼ੇ ਮੰਗਵਾਉਂਦੀ ਰਹਿੰਦੀ ਸੀ। 
ਦੱਸ ਦੇਈਏ, ਐਨਸੀਬੀ ਨੇ ਰਿਆ ਚੱਕਰਵਰਤੀ ਨੂੰ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਰੀਆ ਨੂੰ 28 ਦਿਨ ਜੇਲ੍ਹ ਵਿਚ ਗੁਜ਼ਾਰਨੇ ਪਏ। ਇਸ ਸਮੇਂ ਦੌਰਾਨ, ਉਸ ਦੇ ਵਕੀਲ ਉਸ ਨੂੰ ਮਿਲਣ ਆਉਂਦੇ ਸਨ।