ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ: ਵਿੱਕੀ ਕੌਸ਼ਲ ਤੇ ਭੂਮੀ ਪੰਡਨੇਕਰ ਨੂੰ ਵੀ ਹੋਇਆ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਅਦਾਕਾਰਾ ਫਿਲਮ 'ਬਧਾਈ ਦੋ' 'ਚ ਨਜ਼ਰ ਆਉਣ ਵਾਲੀ ਹੈ।

Vicky Kaushal and Bhoomi Pandnekar

ਮੁੰਬਈ: ਬਾਲੀਵੁੱਡ ਅਦਾਕਾਰਾਂ 'ਤੇ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਿਚਕਾਰ ਅੱਜ ਅਦਾਕਾਰਾ ਭੂਮੀ ਪੈਡਨੇਕਰ ਅਤੇ ਵਿੱਕੀ ਕੌਸ਼ਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਇਸ ਤੋਂ ਪਹਿਲਾ ਅਕਸ਼ੇ ਕੁਮਾਰ ਤੇ ਗੋਵਿੰਦਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ ਜ਼ਰੀਏ ਜਾਣਕਾਰੀ ਦਿੱਤੀ ਹੈ। ਅਦਾਕਾਰਾ ਭੂਮੀ ਪੈਡਨੇਕਰ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਨੂੰ ਆਇਸੋਲੇਟ ਕਰ ਲਿਆ ਹੈ।

ਦੱਸਣਯੋਗ ਹੈ ਕਿ ਅਦਾਕਾਰਾ ਫਿਲਮ 'ਬਧਾਈ ਦੋ' 'ਚ ਨਜ਼ਰ ਆਉਣ ਵਾਲੀ ਹੈ। 'ਬਧਾਈ ਹੋ' ਦੀ ਸਫਲਤਾ ਤੋਂ ਬਾਅਦ ਫਿਲਮ ਦੇ ਮੇਕਰਸ ਨੇ ਇਸ ਦਾ ਰੀਮੇਕ ਬਧਾਈ ਦੋ ਬਣਾਉਣ ਦੀ ਸੋਚੀ ਹੈ।