kunal Kamra: ਕਾਮਰਾ ਤੀਜੀ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਮੁੰਬਈ ਪੁਲਿਸ ਸਾਹਮਣੇ ਨਹੀਂ ਹੋਇਆ ਪੇਸ਼ 

ਏਜੰਸੀ

ਮਨੋਰੰਜਨ, ਬਾਲੀਵੁੱਡ

'ਕਾਮੇਡੀਅਨ' ਵਿਰੁੱਧ ਨਾਸਿਕ ਦਿਹਾਤੀ, ਜਲਗਾਓਂ ਅਤੇ ਨਾਸਿਕ (ਨੰਦਗਾਓਂ) ਵਿੱਚ ਦਰਜ 3 ਐਫ਼ਆਈਆਰ ਖਾਰ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ।

kunal kamra did not appear before Mumbai Police despite being summoned for the third time.

 

kunal Kamra:  ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਦਰਜ ਮਾਮਲੇ ਦੇ ਸਬੰਧ ਵਿੱਚ ਸ਼ਨੀਵਾਰ ਨੂੰ ਮੁੰਬਈ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਕਿਹਾ ਕਿ ਇਹ ਤੀਜੀ ਵਾਰ ਹੈ ਜਦੋਂ ਕਾਮਰਾ ਸੰਮਨ ਜਾਰੀ ਹੋਣ ਦੇ ਬਾਵਜੂਦ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ ਹੈ।

ਖਾਰ ਪੁਲਿਸ ਨੇ ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ 'ਤੇ ਇੱਕ ਸਮਾਗਮ ਦੌਰਾਨ ਉਪ ਮੁੱਖ ਮੰਤਰੀ ਵਿਰੁਧ ਕਥਿਤ ਤੌਰ 'ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਕਾਮਰਾ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਕਾਮਰਾ ਨੇ ਆਪਣੇ ਇੱਕ ਪ੍ਰੋਗਰਾਮ ਵਿੱਚ ਇੱਕ 'ਪੈਰੋਡੀ' ਗਾਈ ਸੀ ਜਿਸ ਵਿੱਚ ਸ਼ਿਵ ਸੈਨਾ ਵਿੱਚ ਵੰਡ ਲਈ ਸ਼ਿੰਦੇ ਦਾ ਮਜ਼ਾਕ ਉਡਾਇਆ ਗਿਆ ਸੀ। ਇਹ ਪ੍ਰੋਗਰਾਮ ਖਾਰ ਦੇ ਇੱਕ ਹੋਟਲ ਵਿੱਚ ਸਥਿਤ ਇੱਕ ਸਟੂਡੀਓ ਵਿੱਚ ਆਯੋਜਿਤ ਕੀਤਾ ਗਿਆ ਸੀ। ਸ਼ਿਵ ਸੈਨਾ ਦੇ ਵਰਕਰਾਂ ਨੇ 23 ਮਾਰਚ ਨੂੰ ਸਟੂਡੀਓ ਅਤੇ ਉਸ ਹੋਟਲ ਵਿੱਚ ਭੰਨਤੋੜ ਕੀਤੀ ਸੀ ਜਿੱਥੇ ਸਟੂਡੀਓ ਸਥਿਤ ਹੈ।

ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲਿਸ ਨੇ ਕਾਮਰਾ ਨੂੰ ਤੀਜੀ ਵਾਰ ਸੰਮਨ ਭੇਜ ਕੇ 5 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ।

ਦੂਜੇ ਸੰਮਨ 'ਤੇ ਵੀ ਹਾਜ਼ਰ ਨਾ ਹੋਣ ਤੋਂ ਬਾਅਦ ਖਾਰ ਪੁਲਿਸ ਦੀ ਇੱਕ ਟੀਮ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਾਮਰਾ ਦੇ ਮਾਹਿਮ ਸਥਿਤ ਘਰ ਪਹੁੰਚੀ ਸੀ।

ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ 7 ਅਪ੍ਰੈਲ ਤਕ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਉਹ ਤਾਮਿਲਨਾਡੂ ਦਾ ਸਥਾਈ ਨਿਵਾਸੀ ਹੈ।

'ਕਾਮੇਡੀਅਨ' ਵਿਰੁੱਧ ਨਾਸਿਕ ਦਿਹਾਤੀ, ਜਲਗਾਓਂ ਅਤੇ ਨਾਸਿਕ (ਨੰਦਗਾਓਂ) ਵਿੱਚ ਦਰਜ ਤਿੰਨ ਐਫ਼ਆਈਆਰ ਖਾਰ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਹਨ।