ਜਾਣੋ ਫਿਲਮ ਇੰਡਸਟਰੀ ਤੋਂ ਬਾਹਰ ਕੀ ਕਰ ਰਹੇ ਹਨ ਧਰਮਿੰਦਰ ?

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁਡ  ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡਕੇ ਇਨ੍ਹੀ ਦਿਨੀ ਦੇਸੀ ਜਿੰਦਗੀ ਵਿਚ ਦਿਲਚਸਪੀ ਰੱਖ ਰਹੇ ਹਨ

Dharmindera

ਮੁੰਬਈ :  ਬਾਲੀਵੁਡ  ਦੇ ਪ੍ਰਸਿੱਧ ਐਕਟਰ ਧਰਮਿੰਦਰ ਗਲੈਮਰ ਵਰਲਡ ਨੂੰ ਛੱਡਕੇ ਇਨ੍ਹੀ ਦਿਨੀ ਦੇਸੀ ਜਿੰਦਗੀ ਵਿਚ ਦਿਲਚਸਪੀ ਰੱਖ ਰਹੇ ਹਨ । ਧਰਮਿੰਦਰ ਆਪਣਾ ਸਮਾਂ ਖੇਤਾਂ ਵਿਚ ਬਿਤਾ ਰਹੇ ਹਨ ।  ਇੱਥੇ ਉਹ ਆਰਗੇਨਿਕ ਫਾਰਮਿੰਗ ਕਰ ਰਹੇ ਹੈ ।  

ਜੀ ਹਾਂ, ਧਰਮਿੰਦਰ ਨੇ ਅਪਣੇ ਇੰਸਟਾਗਰਾਮ ਅਕਾਉਂਟ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹੈ । ਦਰਅਸਲ, ਧਰਮਿੰਦਰ ਬਾਲੀਵੁਡ ਲਾਇਫ ਤੋਂ ਦੂਰ ਖੇਤਾਂ ਵਿਚ ਆਪਣਾ ਸਮਾਂ ਬਤੀਤ ਕਰ ਰਹੇ ਹਨ । ਇੰਸਟਾਗਰਾਮ ਦੀ ਗੱਲ ਕਰੀਏ ਤਾਂ ਉਨ੍ਹਾਂਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਖੇਤਾਂ ਦੇ ਵਿਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ  ਦੇ ਸਿਰ 'ਤੇ ਬੱਠਲ ਚੁੱਕਿਆ ਹੋਇਆ ਹੈ । ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, "ਆਰਗੇਨਿੰਗ ਕਣਕ ਉਗਾ ਰਿਹਾ ਹਾਂ । 

ਹੁਣ ਧਰਮਿੰਦਰ ਦੀ ਸੋਸ਼ਲ ਮੀਡਿਆ 'ਤੇ ਪੋਸਟ ਕੀਤੀ ਗਈਆਂ ਇਹਨਾਂ ਤਸਵੀਰਾਂ ਨੂੰ ਵੇਖਕੇ ਤਾਂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਉਹ ਦੇਸੀ ਅੰਦਾਜ ਵਿੱਚ ਜੀਉਣਾ ਬਹੁਤ ਪਸੰਦ ਕਰਦੇ ਹਨ । ਦੱਸਣਯੋਗ ਹੈ ਕਿ ਧਰਮਿੰਦਰ ਦੀ ਉਮਰ 82 ਸਾਲ ਹੈ ਅਤੇ ਉਮਰ ਦੇ ਇਸ ਪੜਾਅ 'ਤੇ ਵੀ ਉਹ ਫਿਲਮਾਂ ਕਰ ਰਹੇ ਹੈ । ਜ਼ਿਕਰਯੋਗ ਹੈ ਕਿ ਉਹ ਯਮਲਾ ਪਗਲਾ ਦੀਵਾਨਾ ਵਿਚ ਫਿਰ ਤੋਂ ਅਪਣੇ ਦੋਨੋ ਬੇਟੇ ਸਨੀ ਦਿਓਲ ਅਤੇ ਬਾਬੀ ਦਿਓਲ ਦੇ ਨਾਲ ਇੱਕ ਵਾਰ ਫਿਰ ਨਜ਼ਰ ਆਉਣਗੇ ।