ਪਤੀ ਅੰਗਦ ਦੇ ਨਾਲ ਦਿਖੀ ਨੇਹਾ ਧੂਪੀਆ, ਅਜਿਹੀ ਦਿਖੀ ਕੇਮਿਸਟਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਨਵੀਂ ਵਿਆਹੀ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੂੰ ਹਾਲ ਹੀ ਵਿਚ ਮੁੰਬਈ ਦੇ ਬਾਂਦਰਾ ਵਿਚ ਦੇਖਿਆ ਗਿਆ

Newly weds Neha Dhupia and Angad Bedi snapped in Bandra

ਮੁੰਬਈ : ਨਵੀਂ ਵਿਆਹੀ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੂੰ ਹਾਲ ਹੀ ਵਿਚ ਮੁੰਬਈ ਦੇ ਬਾਂਦਰਾ ਵਿਚ ਦੇਖਿਆ ਗਿਆ। ਇਸ ਦੌਰਾਨ ਦੋਨਾਂ ਦੀ ਕੇਮਿਸਟਰੀ ਸ਼ਾਨਦਾਰ ਦਿਖੀ। ਉਨ੍ਹਾਂ ਨੇ ਮੀਡੀਆ ਨੂੰ ਮੁਸਕਰਾਉਂਦੇ ਹੋਏ ਕਈ ਪੋਜ਼ ਦਿਤੇ। ਨੇਹਾ ਪ੍ਰਿੰਟੇਡ ਰੂਮੀ ਡਰੇਸ ਵਿਚ ਸਟਾਇਲਿਸ਼ ਲਗ ਰਹੀ ਸੀ। ਨੇਹਾ ਨੇ ਰੈੱਡ ਬੈਲੀ ਨਾਲ ਆਪਣੇ ਲੁਕ ਨੂੰ ਪਰਫੈਕਟ ਬਣਾਇਆ ਹੋਇਆ ਸੀ। ਨੇਹਾ ਨੇ ਸਾਈਡ ਬੈਗ ਵੀ ਲਿਆ ਹੋਇਆ ਸੀ। 

ਉਥੇ ਹੀ ਅੰਗਦ ਬਲੈਕ ਟੀ-ਸ਼ਰਟ ਅਤੇ ਮਿਲਿਟਰੀ ਪੈਂਟ ਵਿਚ ਨਜ਼ਰ ਆਏ। ਅੰਗਦ ਨੇ ਸਿਰ ਉਤੇ ਟੋਪੀ ਪਾਈ ਹੋਈ ਸੀ। ਦੋਨਾਂ ਨੇ ਦਿੱਲੀ ਵਿਚ ਸੀਕਰੇਟ ਵੈਡਿੰਗ ਕੀਤੀ ਸੀ। ਵਿਆਹ ਤੋਂ ਬਾਅਦ ਅਕਸਰ ਦੋਨਾਂ ਨੂੰ ਨਾਲ ਹੀ ਵੇਖਿਆ ਜਾਂਦਾ ਹੈ। ਨੇਹਾ ਨੇ ਵਿਆਹ ਤੋਂ ਬਾਅਦ ਅਮਰੀਕਾ 'ਚ ਹਨੀਮੂਨ ਮਨਾਇਆ ਸੀ। ਉਹ ਅੰਗਦ ਨੂੰ ਪਿਛਲੇ ਲੰਬੇ ਸਮੇਂ ਤੋਂ ਡੇਟ ਕਰ ਰਹੀ ਸੀ। 

ਨੇਹਾ ਦਾ ਜਦੋਂ ਤੋਂ ਵਿਆਹ ਹੋਇਆ ਹੈ, ਉਦੋਂ ਤੋਂ ਹੀ ਉਸ ਦੇ ਗਰਭਵਤੀ ਹੋਣ ਦੀਆਂ ਖਬਰਾਂ ਅਕਸਰ ਛਾਈਆਂ ਰਹਿੰਦੀਆਂ ਹਨ ਹਾਲਾਂਕਿ ਦੋਵੇਂ ਹੀ ਇਸ ਚਰਚਾ ਨੂੰ ਅਫਵਾਹ ਦਸਦੇ ਹਨ।  

ਨੇਹਾ ਨੇ ਇਕ ਇੰਟਰਵਿਊ ਵਿਚ ਦਸਿਆ ਕਿ ਉਨ੍ਹਾਂ ਦੀ ਵਿਆਹ ਦੀ ਖਬਰ ਮੁੰਬਈ ਵਿਚ ਸਿਰਫ ਕਰਨ ਜੌਹਰ ਨੂੰ ਸੀ। ਨੇਹਾ ਨੇ ਦਸਿਆ ਕਿ ਚਾਰ ਸਾਲ ਪਹਿਲਾਂ ਉਨ੍ਹਾਂ ਨੂੰ ਅੰਗਦ ਬੇਦੀ  ਨੇ ਵਿਆਹ ਲਈ ਆਫਰ ਕੀਤਾ ਸੀ, ਪਰ ਉਦੋਂ ਉਨ੍ਹਾਂ ਨੇ ਮਨਾ ਕਰ ਦਿਤਾ ਸੀ