Advance Tax Payment FY 24: ਸ਼ਾਹਰੁਖ ਖਾਨ ਬਣੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਐਕਟਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

92 ਕਰੋੜ ਰੁਪਏ ਦਾ ਦਿੱਤਾ ਟੈਕਸ

Advance Tax Payment FY 24: ਸ਼ਾਹਰੁਖ ਖਾਨ ਬਣੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਐਕਟਰ

Advance Tax Payment FY 24: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਸਾਲ ਅਦਾਕਾਰ ਦੀਆਂ ਤਿੰਨ ਬੈਕ ਟੂ ਬੈਕ ਫਿਲਮਾਂ 'ਪਠਾਨ', 'ਜਵਾਨ' ਅਤੇ 'ਡੈਂਕੀ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਸੀ। ਇਨ੍ਹਾਂ ਤਿੰਨ ਫ਼ਿਲਮਾਂ ਵਿੱਚੋਂ ਦੋ ਬਲਾਕਬਸਟਰ ਸਨ। ਹੁਣ ਸ਼ਾਹਰੁਖ ਖਾਨ ਬਾਲੀਵੁੱਡ ਦੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਬਣ ਗਏ ਹਨ। ਇਸ ਮਾਮਲੇ 'ਚ ਬਾਲੀਵੁੱਡ ਦੇ ਬਾਦਸ਼ਾਹ ਸਲਮਾਨ ਖਾਨ ਅਤੇ ਅਮਿਤਾਭ ਬੱਚਨ ਨੂੰ ਹਰਾਇਆ ਹੈ।

ਸ਼ਾਹਰੁਖ ਖਾਨ ਬਣ ਗਏ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੇਬ
ਦਰਅਸਲ, ਫਾਰਚਿਊਨ ਇੰਡੀਆ ਦੀ ਰਿਪੋਰਟ ਮੁਤਾਬਕ ਸ਼ਾਹਰੁਖ ਨੇ ਵਿੱਤੀ ਸਾਲ 2024 ਲਈ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਸੂਚੀ 'ਚ ਤਮਿਲ ਅਦਾਕਾਰ ਵਿਜੇ ਦੂਜੇ ਸਥਾਨ 'ਤੇ ਰਹੇ। ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਅਦਾਕਾਰ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ।

ਵਿੱਤੀ ਸਾਲ 24 ਲਈ ਕਿਹੜੇ ਮਸ਼ਹੂਰ ਲੋਕਾਂ ਨੇ ਕਿੰਨਾ ਟੈਕਸ ਕੀਤਾ ਅਦਾ ?

ਸ਼ਾਹਰੁਖ ਖਾਨ ਨੇ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ
ਤਾਮਿਲ ਅਦਾਕਾਰ ਵਿਜੇ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ
ਸਲਮਾਨ ਖਾਨ ਨੇ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ
ਅਮਿਤਾਭ ਬੱਚਨ ਨੇ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਅਜੇ ਦੇਵਗਨ ਨੇ 42 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ
ਰਣਬੀਰ ਕਪੂਰ ਨੇ 36 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਰਿਤਿਕ ਰੋਸ਼ਨ ਨੇ 28 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਕਾਮੇਡੀਅਨ ਕਪਿਲ ਸ਼ਰਮਾ ਨੇ ਵੀ 26 ਕਰੋੜ ਦਾ ਟੈਕਸ ਅਦਾ ਕੀਤਾ ਹੈ।
ਕਰੀਨਾ ਕਪੂਰ ਨੇ 20 ਕਰੋੜ ਦਾ ਟੈਕਸ ਅਦਾ ਕੀਤਾ ਹੈ।
ਸ਼ਾਹਿਦ ਕਪੂਰ ਨੇ 14 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਜਦੋਂ ਕਿ ਕਿਆਰਾ ਅਡਵਾਨੀ ਨੇ 12 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਕੈਟਰੀਨਾ ਕੈਫ ਨੇ 11 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਪੰਕਜ ਤ੍ਰਿਪਾਠੀ ਨੇ ਵੀ 11 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਆਮਿਰ ਖਾਨ ਨੇ 10 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।