ਡਰੱਗ ਕੇਸ: ਅਰਜੁਨ ਰਾਮਪਾਲ ਦੀ ਭੈਣ ਨੂੰ ਐਨਸੀਬੀ ਦਾ ਸੰਮਨ, ਅੱਜ ਕੀਤਾ ਤਲਬ

ਏਜੰਸੀ

ਮਨੋਰੰਜਨ, ਬਾਲੀਵੁੱਡ

ਐਨਸੀਬੀ ਹੁਣ ਤੱਕ ਦੋ ਵਾਰ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ

Arjun Rampal

 ਮੁੰਬਈ: ਬਾਲੀਵੁੱਡ ਦੇ ਡਰੱਗ ਮਾਮਲੇ ਵਿੱਚ ਅਦਾਕਾਰ ਅਰਜੁਨ ਰਾਮਪਾਲ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਜਾਪਦੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਉਹਨਾਂ ਦੀ ਭੈਣ ਕੋਮਲ ਰਾਮਪਾਲ ਨੂੰ ਤਲਬ ਕੀਤਾ ਹੈ। ਉਹਨਾਂ ਨੂੰ  ਅੱਜ ਸਵੇਰੇ 11 ਵਜੇ ਤਲਬ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਨਸੀਬੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ 'ਜਾਂਚ ਏਜੰਸੀ ਨੇ ਅਰਜੁਨ ਰਾਮਪਾਲ ਦੀ ਭੈਣ ਨੂੰ  ਡਰੱਗ ਮਾਮਲੇ ਵਿਚ ਕੁਨੈਕਸ਼ਨ  ਲਈ ਅੱਜ ਤਲਬ ਕੀਤਾ ਹੈ।'

ਐਨਸੀਬੀ ਹੁਣ ਤੱਕ ਦੋ ਵਾਰ ਅਰਜੁਨ ਰਾਮਪਾਲ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਸ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਾਇਡਸ ਤੋਂ ਵੀ ਪੁੱਛਗਿੱਛ ਕੀਤੀ ਗਈ। ਪਿਛਲੇ ਸਾਲ ਨਵੰਬਰ ਵਿਚ, ਐਨਸੀਬੀ ਨੇ ਅਰਜੁਨ ਰਾਮਪਾਲ ਦੇ ਘਰ ਛਾਪੇਮਾਰੀ ਕੀਤੀ ਸੀ, ਜਿਥੇ ਏਜੰਸੀ ਨੂੰ ਐਨਡੀਪੀਐਸ ਐਕਟ ਦੇ ਤਹਿਤ ਪਾਬੰਦੀਸ਼ੁਦਾ ਦਵਾਈਆ ਮਿਲੀਆਂ ਸਨ।