ਕਿਸਾਨਾਂ ਦੇ ਮੁੱਦੇ ਨੂੰ ਉਠਾਉਣ 'ਤੇ ਇਸ ਅਭਿਨੇਤਰੀ ਨੂੰ ਮਿਲ ਰਹੀ ਹੈ ਬਲਾਤਕਾਰ ਦੀ ਧਮਕੀ

ਏਜੰਸੀ

ਮਨੋਰੰਜਨ, ਬਾਲੀਵੁੱਡ

ਪੋਸਟ ਪਾ ਕੇ ਦੱਸੀ ਕਹਾਣੀ

Jameela Jamil

ਨਵੀਂ ਦਿੱਲੀ: ਬ੍ਰਿਟੇਨ ਦੀ ਇੱਕ ਅਦਾਕਾਰਾ, ਮਾਡਲ, ਰੇਡੀਓ ਜੌਕੀ, ਲੇਖਕ ਅਤੇ ਲੋਕ ਪੱਖੀ ਵਕੀਲ ਜਮੀਲਾ ਜਮੀਲ ਨੇ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਦਰਦ ਸਾਂਝਾ ਕੀਤਾ ਹੈ। ਅਭਿਨੇਤਰੀ ਨੇ ਆਪਣੇ 3 ਮਿਲੀਅਨ ਫਾਲੋਅਰਜ਼ ਨੂੰ ਇਕ ਲੰਬਾ ਸੰਦੇਸ਼ ਲਿਖਿਆ। ਇਸ ਵਿੱਚ ਉਸਨੇ ਦੱਸਿਆ ਕਿ ਹਰ ਵਾਰ ਜਦੋਂ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਕੁਝ ਵੀ ਬੋਲਦੀ ਹੈ ਤਾਂ ਉਸਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਤਲ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਕਿਸਾਨਾਂ ਦੇ ਹੱਕਾਂ ਲਈ  ਜਮੀਲਾ ਨੇ ਆਪਣੀ ਆਵਾਜ਼  ਕੀਤੀ ਬੁਲੰਦ 
ਆਪਣੇ ਨੋਟ ਵਿੱਚ, ਜਮੀਲਾ ਜਮੀਲ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਲੜ ਰਹੀ ਹੈ। ਨਾਲ ਹੀ ਦੱਸਿਆ ਕਿ ਉਹ ਏਕਤਾ ਵਿਚ ਖੜੇ ਹਨ। ਇਸ ਵਿੱਚ ਉਸਨੇ ਲਿਖਿਆ ਕਿ ਲੋਕ ਮਰਦਾਂ ਉੱਤੇ ਵੀ  ਇੰਨਾ ਦਬਾਅ ਪਾਉਂਦੇ ਹਨ ਜਿੰਨਾ ਔਰਤਾਂ ਤੇ । ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਨਾਲੋਂ ਮਰਦ  ਉੱਪਰ ਕੋਈ ਅਜਿਹਾ ਮੁੱਦਾ  ਉਠਾਉਣ ਲਈ ਘੱਟ ਦਬਾਅ ਬਣਾਇਆ ਜਾਂਦਾ ਹੈ।

ਕਿਸਾਨਾਂ ਦਾ ਪੱਖ ਲੈ ਰਹੀ ਹੈ ਜਮੀਲਾ 
ਜਮੀਲਾ ਜਮੀਲ ਨੇ ਆਪਣੇ ਸੰਦੇਸ਼ ਵਿੱਚ ਲਿਖਿਆ, ‘ਮੈਂ ਪਿਛਲੇ ਕੁੱਝ ਮਹੀਨਿਆਂ ਵਿੱਚ ਭਾਰਤ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੀ ਹਾਂ ਅਤੇ ਮੈਂ ਉਥੇ ਜੋ ਹੋ ਰਿਹਾ ਹਾਂ, ਇਸ ਬਾਰੇ ਵੀ ਗੱਲ ਕਰ ਰਹੀ ਹਾਂ। ਜਦੋਂ ਵੀ ਮੈਂ ਇਹ ਮੁੱਦਾ ਚੁੱਕਦੀ ਹਾਂ, ਮੈਨੂੰ ਕਤਲ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਜਮੀਲਾ ਨੇ ਕਿਹਾ- ਮੈਂ ਵੀ ਮਨੁੱਖ ਹਾਂ
ਇਸ ਨੋਟ ਵਿਚ, ਜਮੀਲਾ ਜਮੀਲ ਨੇ ਅੱਗੇ ਲਿਖਿਆ, 'ਜਦੋਂ ਤੁਸੀਂ ਮੇਰੇ' ਤੇ ਸੁਨੇਹਾ ਭੇਜ ਕੇ ਦਬਾਅ ਬਣਾ ਰਹੇ ਹੋ, ਤਾਂ  ਇਕ ਗੱਲ ਯਾਦ ਰੱਖੋ ਕਿ ਮੈਂ ਵੀ ਇਕ ਇਨਸਾਨ ਹਾਂ ਅਤੇ ਮੇਰੀ ਵੀ ਬਰਦਾਸ਼ਿਤ ਕਰਨ ਦੀ ਸੀਮਾ ਹੈ। ਮੈਂ ਭਾਰਤ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਲੋਕਾਂ ਨਾਲ ਹਾਂ, ਜੋ ਆਪਣੇ ਹੱਕਾਂ ਲਈ ਲੜ ਰਹੇ ਹਨ।