Saif Ali Khan Attack Case: ਜੇਲ 'ਚ ਸੈਫ਼ ਦੇ ਹਮਲਾਵਰ ਸ਼ਰੀਫੁਲ ਇਸਲਾਮ ਦੀ ਪਛਾਣ ਪਰੇਡ, ਘਟਨਾ ਸਮੇਂ ਮੌਜੂਦ ਲੋਕ ਰਹੇ ਮੌਜੂਦ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

16 ਜਨਵਰੀ ਨੂੰ ਅਦਾਕਾਰ ਤੇ ਲੁੱਟ ਦੀ ਨੀਅਤ ਨਾਲ ਕੀਤਾ ਸੀ ਹਮਲਾ

Saif's attacker Shariful Islam Identification parade in jail News in punjabi

Saif's attacker Shariful Islam Identification parade in jail News in punjabi : ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਬੀਤੇ ਦਿਨ ਆਰਥਰ ਰੋਡ ਜੇਲ 'ਚ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਦੋਸ਼ੀ ਸ਼ਰੀਫੁਲ ਇਸਲਾਮ ਦੀ ਪਛਾਣ ਪਰੇਡ ਕਰਵਾਈ ਗਈ। ਪਰੇਡ ਵਿੱਚ ਪਰਿਵਾਰ ਦੀ ਸਟਾਫ਼ ਨਰਸ ਐਲਿਆਮਾ ਫਿਲਿਪ ਅਤੇ ਨੌਕਰਾਣੀ ਜੂਨੂ ਵੀ ਮੌਜੂਦ ਸਨ। ਉਨ੍ਹਾਂ ਨੂੰ ਦੋਸ਼ੀ ਹਮਲਾਵਰ ਦੀ ਪਛਾਣ ਕਰਨ ਲਈ ਬੁਲਾਇਆ ਗਿਆ।

ਸ਼ਨਾਖ਼ਤੀ ਪਰੇਡ ਦੌਰਾਨ ਸ਼ਰੀਫੁਲ ਇਸਲਾਮ ਨੂੰ ਹੋਰ ਸ਼ੱਕੀਆਂ ਦੇ ਨਾਲ ਖੜ੍ਹਾ ਕੀਤਾ ਗਿਆ, ਜਿਸ ਤੋਂ ਬਾਅਦ ਅਲੀਆਮਾ ਅਤੇ ਜੂਨੂ ਨੂੰ ਹਮਲਾਵਰ ਦੀ ਪਛਾਣ ਕਰਨ ਲਈ ਕਿਹਾ ਗਿਆ। ਸੈਫ਼ ਅਲੀ ਖਾਨ 'ਤੇ ਹੋਏ ਹਮਲੇ ਦੀ ਮੁੰਬਈ ਪੁਲਿਸ ਦੀ ਜਾਂਚ ਅੱਗੇ ਵਧ ਰਹੀ ਹੈ। ਸ਼ਨਾਖ਼ਤੀ ਪਰੇਡ ਦੌਰਾਨ ਪੁਲਿਸ ਅਤੇ ਜੇਲ ਸਟਾਫ਼ ਨੂੰ ਹਾਜ਼ਰ ਰਹਿਣ ਦੀ ਆਗਿਆ ਨਹੀਂ ਸੀ।

ਜ਼ਿਕਰਯੋਗ ਹੈ ਕਿ 16 ਜਨਵਰੀ ਦੀ ਸਵੇਰ ਨੂੰ ਅਭਿਨੇਤਾ ਸੈਫ਼ ਅਲੀ ਖ਼ਾਨ ਦੇ ਬਾਂਦਰਾ ਸਥਿਤ ਘਰ 'ਤੇ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਹਮਲਾਵਰ ਨੇ ਸੈਫ਼ 'ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਸੈਫ਼ ਅਲੀ ਖਾਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਛੇ ਥਾਵਾਂ 'ਤੇ ਚਾਕੂ ਦੇ ਜ਼ਖ਼ਮ ਹੋਏ, ਜਿਸ ਤੋਂ ਬਾਅਦ ਉਸ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਉੱਥੇ ਉਸ ਦੀ ਸਰਜਰੀ ਹੋਈ ਅਤੇ ਰੀੜ੍ਹ ਦੀ ਹੱਡੀ ਦੇ ਨੇੜੇ ਤੋਂ ਚਾਕੂ ਦਾ ਟੁਕੜਾ ਵੀ ਕੱਢਿਆ ਗਿਆ। ਹਮਲੇ ਦੇ ਤਿੰਨ ਦਿਨ ਬਾਅਦ 19 ਜਨਵਰੀ ਨੂੰ ਪੁਲਿਸ ਨੇ ਸ਼ਰੀਫੁਲ ਇਸਲਾਮ ਨੂੰ ਠਾਣੇ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਰੀਫੁਲ ਬੰਗਲਾਦੇਸ਼ ਦਾ ਨਿਵਾਸੀ ਹੈ ਅਤੇ ਉਸ ਦੇ ਪਿਤਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਅਧਿਕਾਰੀ ਹਨ। ਇਸ ਹਮਲੇ ਬਾਰੇ ਸ਼ਰੀਫੁਲ ਇਸਲਾਮ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ।