ਨੱਕ ਅਤੇ ਲਿਪ ਸਰਜਰੀ ਤੋਂ ਬਾਅਦ 'ਪ੍ਰਿਯੰਕਾ ਚੋਪੜਾ' ਦੇ ਹੱਥੋਂ ਨਿਕਲੀਆਂ 7 ਫ਼ਿਲਮਾਂ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪ੍ਰਿਯੰਕਾ ਦੇ ਪੂਰੇ ਸਫ਼ਰ ਵਿਚ ਕਈ ਉਤਾਰ-ਚੜਾਅ ਆਏ ਹਨ।

Priyanka Chopra

ਪ੍ਰਿਯੰਕਾ ਚੋਪੜਾ, ਇਕ ਅਜਿਹਾ ਨਾਮ ਜੋ ਬਰੇਲੀ ਤੋਂ ਬਾਲੀਵੁਡ ਦਾ ਸਫ਼ਰ ਕਰਨ ਤੋਂ ਬਾਅਦ ਅੱਜ ਹਾਲੀਵੁਡ ਵਿਚ ਵੀ ਪੈਰ ਜਮ੍ਹਾ ਚੁੱਕੀ ਹੈ। ਪ੍ਰਿਯੰਕਾ ਦੇ ਪੂਰੇ ਸਫ਼ਰ ਵਿਚ ਕਈ ਉਤਾਰ-ਚੜਾਅ ਆਏ ਹਨ। ਪ੍ਰਾਇਵੇਟ ਜ਼ਿੰਦਗੀ ਜੀਣ ਵਾਲੀ ਪੀਸੀ ਦੇ ਇਸ ਸਫ਼ਰ ਬਾਰੇ 'ਚ ਹਾਲ ਹੀ ਵਿਚ ਰ‍ਿਲੀਜ਼ ਹੋਈ ਕਿਤਾਬ 'ਪ੍ਰਿਯੰਕਾ ਚੋਪੜਾ : ਦ ਡਾਰਕ ਹਾਰਸ' ਵਿਚ ਲਿਖਿਆ ਗਿਆ ਹੈ। ਇਸ ਕਿਤਾਬ ਨੂੰ ਜਰਨਲਿਸਟ ਭਾਰਤੀ ਪ੍ਰਧਾਨ ਨੇ ਲਿਖਿਆ ਹੈ। 

ਕਿਤਾਬ ਦੇ ਮੁਤਾਬਕ ਬਾਲੀਵੁਡ ਵਿਚ ਡੇਬਿਊ ਤੋਂ ਪਹਿਲਾਂ ਪ੍ਰਿਯੰਕਾ ਦੇ ਹੱਥੋਂ ਕਈ ਵੱਡੇ ਪ੍ਰੋਜੈਕਟ ਚਲੇ ਗਏ ਸੀ। ਸਭ ਤੋਂ ਪਹਿਲਾਂ ਪ੍ਰਿਯੰਕਾ ਨੂੰ ਬੌਬੀ ਦਿਓਲ ਨਾਲ ਫ‍ਿਲਮ ਦਾ ਆਫਰ ਮਿਲਿਆ ਸੀ। ਇਸ ਫਿਲਮ ਨੂੰ ਮਹੇਸ਼ ਮਾਂਜਰੇਕਰ ਡਾਇਰੈਕਟ ਕਰ ਰਹੇ ਸੀ ਅਤੇ ਵਿਜੈ ਗਲਾਨੀ ਪ੍ਰੋਡਿਊਸ ਕਰ ਰਹੇ ਸੀ। 

ਫਿਲਮ ਦੇ ਸ਼ੁਰੂਆਤ 'ਚ ਪ੍ਰਿਯੰਕਾ ਦੇ ਸਾਬਕਾ ਮੈਨੇਜਰ ਪ੍ਰਕਾਸ਼ ਜਾਜੂ ਨੇ ਵਿਜੈ ਗਲਾਨੀ ਨੂੰ ਪ੍ਰਿਯੰਕਾ ਨਾਲ ਮੇਕਅੱਪ ਰੂਮ ਵਿਚ ਮਿਲਣ ਦੀ ਬੇਨਤੀ ਕੀਤੀ ਸੀ। ਇਸ ਮੀਟ‍ਿੰਗ ਦਾ ਕਾਰਨ ਸੀ ਪ੍ਰਿਯੰਕਾ ਦੇ ਨੱਕ ਦੀ ਸਰਜਰੀ। ਪ੍ਰਿਯੰਕਾ ਨੇ ਲੰਦਨ ਜਾ ਕੇ ਆਪਣੇ ਨੱਕ ਦੀ ਸਰਜਰੀ ਕਰਾਈ ਸੀ, ਪਰ ਸਰਜਰੀ ਵਿਚ ਥੋੜੀ ਗੜਬੜੀ ਹੋਣ ਦੀ ਵਜ੍ਹਾ ਕਰਕੇ ਨੋਜ਼ ਦਾ ਟਾਪ ਪੁਆਇੰਟ ਖ਼ਰਾਬ ਹੋ ਗਿਆ ਸੀ। ਵਿਜੈ ਗਲਾਨੀ ਨੇ ਕਿਤਾਬ ਵਿਚ ਖੁਲਾਸਾ ਕੀਤਾ, ਮੈਂ ਮੇਕਅੱਪ ਰੂਮ ਵਿਚ ਪ੍ਰਿਯੰਕਾ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ। 

ਉਨ੍ਹਾਂ ਨੇ ਇਸ ਬਾਰੇ 'ਚ ਪ੍ਰਿਯੰਕਾ ਨੂੰ ਸਵਾਲ ਕੀਤਾ ਤਾਂ ਅਦਾਕਾਰਾ ਨੇ ਇਕ ਮਹੀਨੇ ਦਾ ਸਮਾਂ ਮੰਗਿਆ, ਪਰ ਇਕ ਮਹੀਨੇ ਬਾਅਦ ਵੀ ਪ੍ਰਿਯੰਕਾ ਦੀ ਨੱਕ ਠੀਕ ਨਹੀਂ ਹੋ ਸਕੀ। ਪ੍ਰਿਯੰਕਾ ਦੇ ਲੁਕ ਨੂੰ ਦੇਖ ਕੇ ਬੌਬੀ ਦਿਓਲ ਵੀ ਪ੍ਰੇਸ਼ਾਨ ਦਿਖੇ। ਆਖ‍ਰਕਾਰ ਇਸ ਫਿਲਮ ਨੂੰ ਵਿਚਾਲੇ ਹੀ ਬੰਦ ਕਰ ਦਿਤਾ ਗਿਆ। 

ਕਿਤਾਬ ਵਿਚ ਮੇਕਅੱਪ ਆਰਟ‍ਿਸਟ ਦੇ ਦਿਤੇ ਬਿਆਨ ਮੁਤਾਬਕ ਸਰਜਰੀ ਕਾਰਨ ਪ੍ਰਿਯੰਕਾ ਸੱਤ ਤੋਂ ਅੱਠ ਮਹੀਨਿਆਂ ਲਈ ਗਾਇਬ ਹੋ ਗਈ। ਇਸ ਤੋਂ ਬਾਅਦ ਡਾਇਰੈਕਟਰ ਅਨ‍ਿਲ ਸ਼ਰਮਾ ਨੇ ਵੀ ਹੀਰੋ ਫਿਲਮ ਤੋਂ ਪ੍ਰਿਯੰਕਾ ਨੂੰ ਹਟਾਣ ਦਾ ਪਲਾਨ ਬਣਾ ਲਿਆ। ਪਰ ਉਨ੍ਹਾਂ ਦੇ ਮੈਨੇਜਰ ਦੀ ਬੇਨਤੀ ਤੋਂ ਬਾਅਦ ਪ੍ਰ‍ਿਅੰਕਾ ਨੂੰ ਹੀਰੋ ਵਿਚ ਇਕ ਰੋਲ ਦਿਤਾ ਗਿਆ। 

ਅਨ‍ਿਲ ਸ਼ਰਮਾ ਨੇ ਦਸਿਆ ਕਿ ਪ੍ਰਿਯੰਕਾ ਨੂੰ ਸਾਇਨ ਕਰਨ ਤੋਂ ਬਾਅਦ ਮੈਂ ਕੁਝ ਹਫ਼ਤਿਆਂ ਲਈ ਅਮਰੀਕਾ ਤੇ ਕੈਨੇਡਾ ਚਲਿਆ ਗਿਆ ਪਰ ਵਾਪਸੀ ਤੋਂ ਬਾਅਦ ਮੈਨੂੰ ਪਤਾ ਚਲਿਆ ਕਿ ਪ੍ਰਿਯੰਕਾ ਨੇ ਲਿਪ ਸਰਜਰੀ ਕਰਾਈ ਹੈ ਕਿਉਂਕਿ ਉਹ ਜੂਲਿਆ ਰਾਬਰਟ ਦੀ ਤਰ੍ਹਾਂ ਲਿਪ ਕਰਨਾ ਚਾਹੁੰਦੀ ਸੀ। ਮੈਂ ਪ੍ਰਿਯੰਕਾ ਦੀਆਂ ਨਵੀਂਆਂ ਤਸਵੀਰਾਂ ਨੂੰ ਵੇਖਿਆ ਤਾਂ ਹੈਰਾਨ ਰਹਿ ਗਿਆ। 

ਅਨ‍ਿਲ ਨੇ ਉਸ ਵਕਤ ਨੂੰ ਯਾਦ ਕਰਦੇ ਹੋਏ ਦਸਿਆ ਕਿ ਮੈਂ ਤੁਰੰਤ ਪ੍ਰਿਯੰਕਾ ਨੂੰ ਮਿਲਣ ਲਈ ਬੁਲਾਇਆ। ਉਹ ਮਾਂ ਦੇ ਨਾਲ ਮਿਲਣ ਆਈ। ਉਸ ਨੂੰ ਵੇਖ ਕੇ ਮੇਰਾ ਗੁੱਸਾ ਸੱਤਵੇਂ ਅਸਮਾਨ ਉਤੇ ਪਹੁੰਚ ਗਿਆ। ਫਿਰ ਪ੍ਰ‍ਿਅੰਕਾ ਨੇ ਦਸਿਆ ਕ‍ਿ ਲਿਪ ਸਰਜਰੀ ਨੂੰ 6-7 ਮਹੀਨੇ ਠੀਕ ਹੋਣ 'ਚ ਲੱਗ ਜਾਣਗੇ। ਇਸ ਵਿਚ ਕਈ ਫਿਲਮਾਂ ਤੋਂ ਮੈਨੂੰ ਹਟਾਇਆ ਗਿਆ ਹੈ, ਹੁਣ ਮੈਂ ਮਾਂ ਦੇ ਨਾਲ ਬਰੇਲੀ ਵਾਪਸ ਜਾ ਰਹੀ ਹਾਂ। 

ਪ੍ਰਿਯੰਕਾ ਦੀ ਵਾਪਸੀ ਦੇ ਪਲਾਨ ਨੇ ਮੈਨੂੰ ਭਾਵੁਕ ਕਰ ਦਿਤਾ। ਮੈਂ ਕਿਹਾ ਕਿ ਤੂੰ ਵਾਪਸ ਨਹੀਂ ਜਾਏਂਗੀ, ਮੈਂ ਤੁਹਾਡਾ ਸਕਰੀਨ ਟੈਸਟ ਕਰਾਂਗਾ। ਪ੍ਰਿਯੰਕਾ ਦੇ ਲੁਕ ਨੂੰ ਠੀਕ ਕਰਨ ਲਈ ਮੇਕਅੱਪ ਮੈਨ ਨੂੰ ਬੁਲਾਇਆ ਗਿਆ ਅਤੇ ਹੀਰੋ ਵਿਚ ਸ਼ਾਰਟ ਹੇਅਰ ਦੇ ਨਾਲ ਪ੍ਰਿਯੰਕਾ ਦੇ ਰੋਲ ਨੂੰ ਫਾਇਨਲ ਕੀਤਾ ਗਿਆ।