ਜੁੜਵਾ ਬੇਟਿਆਂ ਨਾਲ ਗੰਗਾ ਘਾਟ 'ਤੇ ਦਿਖੀ ਸਨੀ ਲਿਓਨੀ, ਵੇਖੋ ਤਸਵੀਰਾਂ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਸਨੀ ਲਿਓਨੀ ਨੇ ਬੇਟਿਆਂ ਦੇ ਨਾਲ ਗੰਗਾ ਘਾਟ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ

Sunny Leone takes her sons to immerse her parents’ ashes in Ganga

ਅਦਾਕਾਰਾ ਸਨੀ ਲਿਓਨੀ ਹਾਲ ਹੀ ਵਿਚ ਆਪਣੇ ਦੋਨੋ ਜੁੜਵੇਂ ਬੇਟਿਆਂ ( ਨੋਆ, ਅਸ਼ਰ ) ਨਾਲ ਪਵਿਤਰ ਗੰਗਾ ਘਾਟ ਉਤੇ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਨੂੰ ਜਲ-ਪ੍ਰਵਾਹ ਕਰਨ  ਪਹੁੰਚੀ। ਸਨੀ ਲਿਓਨੀ ਨੇ ਬੇਟਿਆਂ ਦੇ ਨਾਲ ਗੰਗਾ ਘਾਟ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।  

ਫੋਟੋ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ - ਗੰਗਾ ਵਿਚ ਮੇਰੇ ਬੱਚਿਆਂ ਨੂੰ ਆਖ਼ਿਰਕਾਰ ਮੇਰੇ ਮਾਤਾ-ਪਿਤਾ ਨੂੰ ਹੈਲੋ ਕਰਨ ਦਾ ਮੌਕਾ ਮਿਲਿਆ। ਜਿਥੇ ਮੈਂ ਉਨ੍ਹਾਂ ਦੀ ਅਸਥੀਆਂ ਜਲ-ਪ੍ਰਵਾਹ ਕੀਤੀਆਂ। ਨਵਾਂ ਪ੍ਰੋਜੈਕਟ ਸ਼ੁਰੂ ਕਰ ਰਹੀ ਹਾਂ, ਇਸਦੇ ਲਈ ਅਸੀਂ ਸਾਰੇ ਇਥੇ ਮਾਪਿਆਂ ਦਾ ਅਸ਼ੀਰਵਾਦ ਲੈਣ ਆਏ ਹਾਂ। 

ਹਾਲ ਹੀ ਵਿਚ ਸਨੀ ਦੇ ਪਤੀ ਡੇਨਿਅਲ ਵੇਬਰ ਮੁੰਬਈ ਦੀਆਂ ਸੜਕਾਂ ਉਤੇ ਧੀ ਨਿਸ਼ਾ ਅਤੇ ਜੁੜਵਾ ਬੇਟਿਆਂ 'ਚੋਂ ਇਕ ਬੇਟੇ ਨਾਲ ਉਹ ਸੈਰ ਉੱਤੇ ਨਿਕਲੇ ਸਨ। ਡੇਨਿਅਲ ਦੀਆਂ ਬੱਚਿਆਂ ਨਾਲ ਫੋਟੋਆਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਈਆਂ ਸਨ।  

ਬੇਟੀ ਨਿਸ਼ਾ ਦੇ ਪ੍ਰੈਮ ਨੂੰ ਡੇਨਿਅਲ ਨੇ ਫੜਿਆ, ਉਥੇ ਹੀ ਬੇਟੇ ਦੇ ਪ੍ਰੈਮ ਨੂੰ ਨੈਨੀ ਨੇ ਫੜਿਆ ਹੋਇਆ ਸੀ। 

ਕੁਝ ਦਿਨ ਪਹਿਲਾਂ ਵੀ ਡੇਨਿਅਲ ਨਿਸ਼ਾ ਦੇ ਨਾਲ ਜੁਹੂ ਵਿਚ ਸੈਰ ਉਤੇ ਨਿਕਲੇ ਸਨ। ਇਸ ਦੌਰਾਨ ਨਿਸ਼ਾ ਪ੍ਰੈਮ ਵਿਚ ਬੈਠੀ ਨਜ਼ਰ ਆਈ ਸੀ। ਬੇਟੀ ਦੇ ਪ੍ਰੈਮ ਨੂੰ ਫੜਕੇ ਡੇਨਿਅਲ ਉਨ੍ਹਾਂ ਨੂੰ ਘੁਮਾ ਰਹੇ ਸਨ। 

ਦਸ ਦਈਏ ਕਿ ਸਨੀ ਲਿਓਨੀ ਅਤੇ ਡੇਨਿਅਲ ਨੇ ਨਿਸ਼ਾ ਨੂੰ ਗੋਦ ਲਿਆ ਹੈ। ਉਸ ਵਕਤ ਨਿਸ਼ਾ 21 ਮਹੀਨੇ ਦੀ ਸੀ। ਹੁਣ ਨਿਸ਼ਾ ਦੇ ਦੋ ਜੁੜਵਾ ਭਰਾ-ਭੈਣ ਵੀ ਹਨ ਜੋ ਇਸ ਸਾਲ ਮਾਰਚ ਵਿਚ ਸੇਰੋਗੇਸੀ ਨਾਲ ਪੈਦਾ ਹੋਏ ਹਨ।