ਹਾਈਕੋਰਟ ਤੋਂ ਫ਼ਿਲਮ ਅਦਾਕਾਰ ਮਿਥੁਨ ਚੱਕਰਵਰਤੀ ਦੇ ਬੇਟੇ ਅਤੇ ਪਤਨੀ ਨੂੰ ਨਹੀਂ ਮਿਲੀ ਰਾਹਤ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਂਬੇ ਹਾਈ ਕੋਰਟ ਨੇ ਕੁਕਰਮ ਅਤੇ ਠਗੀ ਦੀ ਇਕ ਸ਼ਿਕਾਇਤ ਦੇ ਸਿਲਸਿਲੇ ਵਿਚ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰੀ ਤੋਂ ਬਚਨ ਲਈ...

Mithun Chakraborty and Family

ਮੁੰਬਈ : ਬਾਂਬੇ ਹਾਈ ਕੋਰਟ ਨੇ ਕੁਕਰਮ ਅਤੇ ਠਗੀ ਦੀ ਇਕ ਸ਼ਿਕਾਇਤ ਦੇ ਸਿਲਸਿਲੇ ਵਿਚ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰੀ ਤੋਂ ਬਚਨ ਲਈ ਮੱਧਵਰਤੀ ਰਾਹਤ ਦੇਣ ਨਾਲ ਵੀਰਵਾਰ ਨੂੰ ਇਨਕਾਰ ਕਰ ਦਿਤਾ। ਇਹ ਸ਼ਿਕਾਇਤ ਦਿਲੀ ਦੀ ਇਕ ਮਹਿਲਾ ਨੇ ਦਰਜ ਕੀਤੀ ਹੈ।ਦਿੱਲੀ ਦੀ ਇਕ ਅਦਾਲਤ ਨੇ ਇਸ ਹਫ਼ਤੇ ਕਿਹਾ ਸੀ ਕਿ ਮਿਥੁਨ ਦੀ ਪਤਨੀ ਯੋਗਿਤਾ ਬਾਲੀ ਅਤੇ ਉਨ੍ਹਾਂ ਦੇ ਪੁੱਤ ਮਿਮੋਹ ਦੇ ਖਿਲਾਫ ਐਫਆਈਆਰ ਦਰਜ ਕਰਨ ਅਤੇ ਕਾਨੂੰਨ ਦੇ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇ।

ਦਿੱਲੀ ਦੀ ਅਦਾਲਤ ਦੇ ਆਦੇਸ਼ ਤੋਂ ਬਾਅਦ ਮਿਮੋਹ ਅਤੇ ਉਨ੍ਹਾਂ ਦੀ ਮਾਂ ਨੇ ਬਾਂਬੇ ਹਾਈ ਕੋਰਟ ਦਾ ਦਰਵਾਜਾ ਠਕਠਕਾਇਆ ਸੀ। ਉਨ੍ਹਾਂ ਨੇ ਅਦਾਲਤ ਤੋਂ ਗ੍ਰਿਫ਼ਤਾਰੀ ਪੂਰਵ ਜ਼ਮਾਨਤ ਜਾਂ ਰਾਸ਼ਟਰੀ ਰਾਜਧਾਨੀ ਵਿਚ ਸਬੰਧਤ ਅਦਾਲਤ ਨਾਲ ਸੰਪਰਕ ਕਰਨ ਤਕ ਗ੍ਰਿਫ਼ਤਾਰੀ ਨਾਲ ਮੱਧਵਰਤੀ ਰਾਹਤ ਦਾ ਅਨੁਰੋਧ ਕੀਤਾ ਸੀ। ਜਸਟਿਸ ਅਜੈ ਗਡਕਰੀ ਨੇ ਉਨ੍ਹਾਂ ਦੀ ਮੰਗ ਖਾਰਿਜ ਕਰ ਦਿਤੀ ਅਤੇ ਮੱਧਵਰਤੀ ਰਾਹਤ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿਤਾ।

ਉਨ੍ਹਾਂ ਨੇ ਕਿਹਾ ਕਿ ਗ੍ਰਿਫ਼ਤਾਰੀ ਪੂਰਵ ਜ਼ਮਾਨਤ ਲਈ ਦੋਹੇਂ ਦਿੱਲੀ ਵਿਚ ਸਬੰਧਤ ਅਦਾਲਤ ਨਾਲ ਸੰਪਰਕ ਕਰ ਸਕਦੇ ਹਨ। ਸ਼ਿਕਾਇਤਕਰਤਾ ਨੇ ਅਪਣੀ ਮੰਗ ਵਿਚ ਇਲਜ਼ਾਮ ਲਗਾਇਆ ਹੈ ਕਿ ਮਿਮੋਹ ਨੇ ਉਸ ਦੇ ਨਾਲ ਠਗੀ ਕੀਤੀ ਅਤੇ ਵਿਆਹ ਦਾ ਝਾਂਸਾ ਦੇ ਕੇ ਕਰੀਬ ਚਾਰ ਸਾਲ ਤੱਕ ਸਰੀਰਕ ਸੰਪਰਕ ਬਣਾਉਣ ਤੋਂ ਬਾਅਦ ਕੁਕਰਮ ਕੀਤਾ। ਮਿਮੋਹ 7 ਜੁਲਾਈ ਨੂੰ ਡਾਇਰੈਕਟਰ ਸੁਭਾਸ਼ ਸ਼ਰਮਾ ਦੀ ਧੀ ਮਦਾਲਸਾ ਸ਼ਰਮਾ ਨਾਲ ਵਿਆਹ ਕਰਨ ਜਾ ਰਹੇ ਸਨ। ਪਿਛਲੇ ਮਹੀਨੇ ਹੀ ਦੋਹਾਂ ਦਾ ਰੋਕਾ ਹੋਇਆ ਸੀ। ਪਰ ਵਿਆਹ ਤੋਂ ਪਹਿਲਾਂ ਹੀ ਉਹ ਇਸ ਦੋਸ਼ਾਂ ਵਿਚ ਫਸ ਚੁਕੇ ਹਨ, ਜਿਸ ਦੇ ਨਾਲ ਉਨ੍ਹਾਂ ਦਾ ਵਿਆਹ ਹੁਣ ਖਤਰੇ ਵਿਚ ਲੱਗ ਰਿਹਾ ਹੈ।