ਤਨੁਸ਼ਰੀ ਦੱਤਾ ਮਾਮਲੇ 'ਤੇ ਨਾਨਾ ਪਾਟੇਕਰ ਨੇ ਦਿਤੀ ਸਫਾਈ
ਤਨੁਸ਼ਰੀ ਦੱਤਾ ਦੇ ਗੰਭੀਰ ਇਲਜ਼ਾਮਾਂ 'ਤੇ ਨਾਨਾ ਪਾਟੇਕਰ ਪਹਿਲਾਂ ਵੀ ਪ੍ਰੈਸ ਕਾਂਨਫਰੰਸ ਵਿਚ ਅਪਣੀ ਗੱਲ ਕਹਿ ਚੁੱਕੇ ਹਨ। ਹੁਣ ਉਨਹਾਂ ਨੇ ਇਕ ਵਾਰ ਫਿਰ ਮੀਡੀਆ ਨਾਲ ...
ਮੁੰਬਈ : ਤਨੁਸ਼ਰੀ ਦੱਤਾ ਦੇ ਗੰਭੀਰ ਇਲਜ਼ਾਮਾਂ 'ਤੇ ਨਾਨਾ ਪਾਟੇਕਰ ਪਹਿਲਾਂ ਵੀ ਪ੍ਰੈਸ ਕਾਂਨਫਰੰਸ ਵਿਚ ਅਪਣੀ ਗੱਲ ਕਹਿ ਚੁੱਕੇ ਹਨ। ਹੁਣ ਉਨਹਾਂ ਨੇ ਇਕ ਵਾਰ ਫਿਰ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਤਨੁਸ਼ਰੀ ਨੂੰ ਝੂਠਾ ਕਰਾਰ ਦਿਤਾ। ਨਾਨਾ ਨੇ ਕਿਹਾ ਕਿ ਜੋ ਝੂਠ ਹੈ, ਉਹ ਝੂਠ ਹੀ ਹੈ। ਇਸ ਤੋਂ ਪਹਿਲਾਂ ਨਾਨਾ ਕਹਿ ਚੁੱਕੇ ਹਨ ਕਿ ਉਹ ਜੈਸਲਮੇਰ ਵਿਚ ਸ਼ੂਟਿੰਗ ਕਰ ਰਹੇ ਹਨ ਅਤੇ 7 - 8 ਅਕਤੂਬਰ ਨੂੰ ਜਦੋਂ ਮੁੰਬਈ ਆਉਣਗੇ ਤਾਂ ਹਰ ਇਕ ਸਵਾਲ ਦਾ ਜਵਾਬ ਦੇਣਗੇ ਅਤੇ ਪੂਰਾ ਸੱਚ ਮੀਡੀਆ ਨੂੰ ਦੱਸਣਗੇ।
ਤਨੁਸ਼ਰੀ ਦੇ ਛੇੜਛਾੜ ਦੇ ਇਲਜ਼ਾਮਾਂ 'ਤੇ ਨਾਨਾ ਨੇ ਕਿਹਾ ਸੀ ਕਿ ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਸ ਗੱਲ 'ਤੇ ਭਰੋਸਾ ਕਰਨਾ ਚਾਹੁੰਦੇ ਹੋ। ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਇੰਨਾ ਗੰਦਾ ਇਨਸਾਨ ਹਾਂ ? ਕੀ ਲੋਕ ਮੇਰੇ ਬਾਰੇ ਵਿਚ ਕੁੱਝ ਵੀ ਨਹੀਂ ਜਾਣਦੇ ਹਨ। ਮੈਨੂੰ ਮੇਰੇ ਚੰਗੇ ਚਰਿੱਤਰ ਨੂੰ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਫਿਲਮਾਂ ਵਿਚ ਜ਼ਿਆਦਾ ਡਾਂਸ ਨਹੀਂ ਕਰਦਾ, ਤਾਂ ਮੈਂ ਕਿਸੇ ਨਾਲ ਕੁੱਝ ਵੀ ਅਸ਼ਲੀਲ ਸਟੈਪ ਲਈ ਕਿਉਂ ਕਹਾਂਗਾ।
ਅਜਿਹੇ ਸਮੇਂ 'ਚ ਜਾਂ ਤਾਂ ਮੈਂ ਇਸ ਸੱਭ ਦੋਸ਼ਾਂ ਤੋਂ ਇਨਕਾਰ ਕਰ ਕੇ ਕਹਿ ਸਕਦਾ ਹਾਂ ਕਿ ਉਹ (ਤਨੁਸ਼ਰੀ) ਝੂਠ ਬੋਲ ਰਹੀ ਹੈ ਜਾਂ ਫਿਰ ਮੇਰੀ ਇਮੇਜ ਖ਼ਰਾਬ ਕਰਨ ਲਈ ਉਨ੍ਹਾਂ ਨੂੰ ਕੋਰਟ ਵਿਚ ਘਸੀਟ ਸਕਦਾ ਹਾਂ। ਇਸ ਤੋਂ ਇਲਾਵਾ ਮੈਂ ਕਰ ਵੀ ਕੀ ਸਕਦਾ ਹਾਂ ? ਪਰ ਮੈਂ ਵਾਪਸ ਆ ਕੇ ਸਾਰੀ ਗੱਲਾਂ ਕਰਾਂਗਾ। ਉਮੀਦ ਹੈ ਕਿ ਲੋਕ ਉਸ ਤੋਂ ਪਹਿਲਾਂ ਕਿਸੇ ਨਤੀਜੇ 'ਤੇ ਨਹੀਂ ਪਹੁੰਚਣਗੇ।
ਤਨੁਸ਼ਰੀ ਨੇ ਨਾਨਾ ਪਾਟੇਕਰ 'ਤੇ ਸ਼ੂਟਿੰਗ ਦੇ ਦੌਰਾਨ ਬਦਤਮੀਜ਼ੀ ਅਤੇ ਛੇੜਛਾੜ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ 2008 ਵਿਚ ਇਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਨਾਨਾ 'ਤੇ ਅਪਣੇ ਨਾਲ ਜ਼ੋਰ ਜ਼ਬਰਦਸਤੀ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਸੀ ਕਿ ਨਾਨਾ ਪਾਟੇਕਰ ਜਬਰਨ ਨੇੜੇ ਆਉਣਾ ਚਾਹੁੰਦੇ ਸਨ, ਉਹ ਸ਼ੂਟਿੰਗ ਦੇ ਦੌਰਾਨ ਗੀਤ ਦਾ ਹਿੱਸਾ ਨਹੀਂ ਸਨ, ਪਰ ਇਸ ਦੇ ਬਾਵਜੂਦ ਨਾਨਾ ਨੇ ਉਨ੍ਹਾਂ ਦੇ ਨਾਲ ਇੰਟੀਮੇਟ ਹੋਣ ਦੀ ਕੋਸ਼ਿਸ਼ ਕੀਤੀ।