ਜਾਣੋ ਦੀਪ ਸਿੱਧੂ ਦੇ ਹੁਣ ਤੱਕ ਦੇ ਜੀਵਨ ਬਾਰੇ ਅਹਿਮ ਗੱਲਾਂ

ਏਜੰਸੀ

ਮਨੋਰੰਜਨ, ਬਾਲੀਵੁੱਡ

ਦੀਪ ਸਿੱਧੂ ਨੇ ਐਕਸ਼ਨ ਫਿਲਮਾਂ ਨਾਲ ਆਪਣਾ ਸਫਰ ਕੀਤਾ ਸ਼ੁਰੂ

deep sidhu

ਮੁਹਾਲੀ: ਅਕਸਰ ਹੀ ਅਸੀਂ ਤੁਹਾਨੂੰ ਉਹਨਾਂ ਕਲਾਕਾਰਾਂ ਬਾਰੇ ਜਾਣੂ ਕਰਵਾਉਂਦੇ ਹਾਂ ਜਿਸ ਬਾਰੇ ਥੋੜ੍ਹਾ ਤਾਂ ਪਤਾ ਹੁੰਦਾ ਹੈ ਪਰ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਸ ਬਾਰੇ ਸ਼ਾਇਦ ਨਹੀਂ ਜਾਣਦੇ ਹੁੰਦੇ, ਇਸੇ ਤਰ੍ਹਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਬਾਰੇ.. ਕਿ ਆਖਿਰ ਕਿਉਂ ਛੱਡੀ ਦੀਪ ਸਿੱਧੂ ਨੇ ਵਕਾਲਤ, ਕਾਮੇਡੀ ਤੋਂ ਹੱਟ ਐਕਸ਼ਨ ਫਿਲਮਾਂ 'ਚ ਕਿਵੇਂ ਬਣਾਈ ਆਪਣੀ ਖਾਸ ਜਗ੍ਹਾਂ ਤੇ ਕਿਵੇਂ ਇੱਕ ਅਦਾਕਾਰ ਹੋਣ ਦੇ ਬਾਵਜੂਦ ਅੱਜ ਉਹ ਪੰਜਾਬ ਦੇ  ਕਿਸਾਨਾਂ ਦੇ ਲਈ ਧਰਨੇ 'ਤੇ ਬੈਠੇ ਨੇ,ਦੱਸ ਦੇਈਏ ਕਿ ਪੰਜਾਬੀ ਫਿਲਮਾਂ ਸਿਰਫ ਕਾਮੇਡੀ ਤੱਕ ਹੀ ਸੀਮਿਤ ਨਹੀਂ ਰਹੀਆਂ ਹਨ, ਦੀਪ ਸਿੱਧੂ ਵਰਗੇ ਕਲਾਕਾਰਾਂ ਨੇ ਐਕਸ਼ਨ ਰੋਲ ਕਰ ਇੰਡਸਟਰੀ 'ਚ ਆਪਣੀ ਇੱਕ ਵੱਖ ਹੀ ਪਹਿਚਾਣ ਬਣਾਈ ਹੈ,ਆਓ ਤੁਹਾਨੂੰ ਦੱਸਦੇ ਹਾਂ ਦੀਪ ਸਿੱਧੂ ਬਾਰੇ ਕੁਝ ਅਜਿਹੀਆਂ ਗੱਲਾਂ ਜਿਸ ਤੋਂ ਸ਼ਾਇਦ ਤੁਸੀ ਬੇਖਬਰ ਹੋਵੋਗੇ।

ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਪੰਜਾਬ ਦੇ ਮੁਕਤਸਰ 'ਚ ਪਿਤਾ ਸੁਰਜੀਤ ਸਿੰਘ ਸਿੱਧੂ ਦੇ ਘਰ ਹੋਇਆ,  ਦੀਪ ਸਿੱਧੂ ਹੁਣ ਤੱਕ ਬਾਲੀੜੁਡ ਤੇ ਪਾਲੀਵੁਡ ਦੋਨੋਂ ਹੀ ਇੰਡਸਟਰੀਜ 'ਚ ਕੰਮ ਕਰ ਚੁੱਕੇ ਹਨ, ਜੇਕਰ ਉਹਨਾਂ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਮਤਾ ਜੋਗੀ ਫਿਲਮ ਤੋਂ ਉਹਨਾਂ ਨੇ ਕਰੀਅਰ ਦੀ ਸ਼ੁਰੂਆਤ ਕੀਤੀ। ਗੱਲ ਕੀਤੀ ਜਾਏ ਉਨਾਂ ਦੀ ਪੜ੍ਹਾਈ ਦੀ ਤਾਂ ਦੀਪ ਨੇ ਲਾਅ 'ਚ ਡਿਗਰੀ ਕੀਤੀ ਹੋਈ ਹੈ, ਪੜਾਈ ਦੇ ਨਾਲ ਹੀ ਦੀਪ ਬਾਸਕਿਟ ਬਾਲ ਦੇ ਵੀ ਬਹੁਤ ਹੀ ਵਧੀਆ ਪਲੇਅਰ ਰਹਿ ਚੁੱਕੇ ਹਨ

ਤੇ ਪੰਜਾਬ ਨੂੰ ਨੈਸ਼ਨਲ ਲੈਵਲ ਤੱਕ ਰਿਪਰੀਜੈਂਟ ਕਰ ਚੁੱਕੇ ਨੇ, ਪਰ ਸ਼ੁਰੂ ਤੋਂ ਮਾਡਲਿੰਗ ਤੇ ਐਕਟਿੰਗ 'ਚ ਕਰੀਅਰ ਬਣਾਉਂਣਾ ਚਾਹੁੰਦੇ ਸਨ, ਕਾਲਜ ਦੌਰਾਨ ਇੱਕ ਈਵੈਂਟ ਕਰਵਾਇਆ ਗਿਆ ਜਿਸ  ਵਿਚ ਦੀਪ ਨੇ ਭਾਗ ਲਿਆ, ਜਿਸ ਤੋਂ ਬਾਅਦ ਉਹਨਾਂ ਨੇ ਕਈ ਨਾਮੀ ਡਿਜਾਈਨਰਸ ਲਈ ਰੈਂਪ 'ਤੇ ਮਾਡਲਿੰਗ ਕੀਤੀ, ਕੁਝ ਸਮੇਂ ਬਾਅਦ ਜਦੋਂ ਮਾਡਲਿੰਗ 'ਚ ਇੰਟਰਸਟ ਨਾ ਰਿਹਾ ਤਾਂ ਫਿਰ ਵਕਾਲਤ ਕਰਨ ਲੱਗੇ ਤੇ ਕਈ ਵੱਡੀਆਂ ਕੰਪਨੀਆਂ ਨਾਲ ਮਿਲ ਕੰਮ ਕੀਤਾ, ਪਰ ਫਿਰ ਵਕਾਲਤ ਛੱਡ ਐਕਟਿੰਗ ਵੱਲ ਆਉਣ ਦਾ ਸੋਚ ਲਿਆ ਤੇ ਇਸ 'ਚ ਉਹਨਾਂ ਦਾ ਸਾਥ ਦਿੱਤਾ ਧਰਮਿੰਦਰ ਨੇ ।

ਬੰਬੇ ਕੰਮ ਕਰਦਿਆ ਦੀਪ ਸਿੱਧੂ ਨੂੰ ਸੰਨੀ ਦਿਓਲ ਨਾਲ ਇੱਕ ਐਡ ਫਿਲਮ ਕਰਨ ਦਾ ਮੌਕਾ ਮਿਲਿਆ, ਜਿਸ ਤੋਂ ਬਾਅਦ ਉਹਨਾਂ ਦੀ ਨੇੜਤਾ ਧਰਮਿੰਦਰ ਦੇ ਪਰਿਵਾਰ ਨਾਲ ਕਾਫੀ ਵੱਧ ਗਈ, ਤੇ ਫਿਰ ਦੀਪ ਸਿੱਧੂ ਵਕਾਲਤ ਛੱਡ ਪਰਦੇ ਦੀ ਦੁਨੀਆ ਵੱਲ ਵੱਧ ਗਏ। ਦੀਪ ਨੇ 2015 'ਚ ਰਮਤਾ ਜੋਗੀ ਫਿਲਮ, ਸਨੀ ਦਿਓਲ ਦੀ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਚ ਆਪਣਾ ਡੈਬਿਊ ਕੀਤਾ ਤੇ ਦਰਸ਼ਕਾਂ ਦੁਆਰਾ ਉਹਨਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ। 

2015 ਤੋਂ ਬਾਅਦ 2017 'ਚ ਜੋਰਾ ਦਸ ਨੰਬਰੀਆ, 2018 'ਚ ਰੰਗ ਪੰਜਾਬ 2020 'ਚ ਜੋਰਾ ਦਾ ਸੈਕਿੰਡ ਚੈਪਟਰ ਸੋ ਇਸ ਤਰ੍ਹਾ ਦੀਪ ਸਿੱਧੂ ਨੇ ਐਕਸ਼ਨ ਫਿਲਮਾਂ ਨਾਲ ਆਪਣਾ ਸਫਰ ਸ਼ੁਰੂ ਕੀਤਾ, ਤੇ ਪਾਲੀਵੁਡ ਇੰਡਸਟਰੀ 'ਚ ਦੀਪ ਸਿੱਧੂ ਨੇ ਐਕਸ਼ਨ ਹੀਰੋ ਦੀ ਜਗ੍ਹਾ ਬਣਾਈ, ਦੀਪ ਸਿੱਧੂ ਨੇ ਕਈ ਐਵਾਰਡ ਵੀ ਆਪਣੇ ਕਰੀਅਰ 'ਚ ਹਾਸਿਲ ਕੀਤੇ, ਦੀਪ ਨੇ ਕਾਮੇਡੀ ਫਿਲਮਾਂ ਤੋਂ ਹਟ ਕੇ ਐਕਸ਼ਨ ਫਿਲਮਾਂ 'ਚ ਖਾਸ ਜਗ੍ਹਾ ਬਣਾਈ।

ਗੱਲ ਕਰੀਏ ਮੌਜੂਦਾ ਸਮੇਂ ਦੀ ਤਾਂ ਕੇਂਦਰ ਸਰਕਾਰ ਵੱਲੋਂ ਜੋ ਕਾਲੇ ਬਿੱਲ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਨੇ ਉਹਨਾਂ ਖਿਲਾਫ ਕਲਾਕਾਰ ਭਾਈਚਾਰਾ ਜਮ ਕੇ ਵਿਰੋਧ ਕਰ ਰਿਹਾ ਹੈ, ਦੀਪ ਸਿੱਧੂ ਕਾਫੀ ਦਿਨਾਂ ਤੋਂ ਸ਼ੰਭੂ ਮੋਰਚੇ 'ਤੇ ਬੈਠੇ ਰੋਸ ਪ੍ਰਦਰਸ਼ਨ ਕਰ ਰਹੇ ਨੇ, ਤਾਂ ਜੋ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਜੇਕਰ ਗੱਲ ਕਰੀਏ ਦੀਪ ਸਿੱਧੂ ਦੇ ਸ਼ੋਕ ਦੀ ਤਾਂ ਦੀਪ ਨੂੰ ਲਿਟਰੇਚਰ, ਕਵਿਤਾ ਪੜਨ ਤੇ ਨਾਲ ਹੀ ਗੀਤ ਸੁਣਨ ਦਾ ਕਾਫੀ ਸ਼ੋਕ ਹੈ, ਦੀਪ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜਾਨਾ ਜਿੰਮ ਲਗਾਉਂਦੇ ਨੇ, ਤੇ ਉਹਨਾਂ ਨੇ ਅਜੇ ਤੱਕ ਵਿਆਹ ਨਹੀਂ ਕੀਤਾ।