Bigg Boss 17: ਅੰਕਿਤਾ ਲੋਖੰਡੇ ਨੇ ਐਸ਼ਵਰਿਆ ਨੂੰ ਕਿਹਾ ਚੁੜੇਲ, ਨੀਲ ਅਤੇ ਅੰਕਿਤਾ ਦੀ ਹੋਈ ਜ਼ਬਦਸਤ ਲੜਾਈ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਇਹ ਚਾਰੇ ਅਕਸਰ ਹੀ ਲੜਦੇ ਨਜ਼ਰ ਆਉਂਦੇ ਹਨ ਪਰ ਇਸ ਵਾਰ ਟੀਵੀ ਦੀਆਂ ਨੂੰਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

Bigg Boss 17: Neil Bhatt screams at Ankita, Aishwarya Sharma calls her 'chudail'
 
 
 

 

View this post on Instagram

 

 
 
 
 
 
 
 
 

 
 

 
 
 

 

View this post on Instagram

 

 
 
 
 
 
 
 
 

 
 

A post shared by ColorsTV (@colorstv)

 
 
 

 

View this post on Instagram

 

 
 
 
 
 
 
 
 

 
 

A post shared by ColorsTV (@colorstv)

Bigg Boss 17:  ਬਿੱਗ ਬੌਸ 17 ਦੇ ਘਰ ਵਿਚ ਅਕਸਰ ਝਗੜੇ ਦੇਖਣ ਨੂੰ ਮਿਲ ਰਹੇ ਹਨ। ਹਰ ਨਵੇਂ ਸੀਜ਼ਨ ਦੇ ਨਾਲ ਸ਼ੋਅ 'ਚ ਕੁਝ ਫਾਈਟਿੰਗ ਕੰਟੈਸਟੈਂਟ ਸ਼ਾਮਲ ਹੋ ਰਹੇ ਹਨ ਪਰ ਇਸ ਵਾਰ ਸੈਲੇਬਰਿਟੀਜ਼ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਬਿੱਗ ਬੌਸ ਦੇ ਘਰ ਵਿਚ ਹੁਣ ਤੱਕ ਦੀ ਸਭ ਤੋਂ ਭਿਆਨਕ ਲੜਾਈ ਦੇਖਣ ਨੂੰ ਮਿਲੀ। 
ਟੀਵੀ ਦੀਆਂ ਨੂੰਹਾਂ ਅੰਕਿਤਾ ਲੋਖੰਡੇ- ਐਸ਼ਵਰਿਆ ਸ਼ਰਮਾ ਅਤੇ ਉਨ੍ਹਾਂ ਦੇ ਪਤੀ ਵਿੱਕੀ ਜੈਨ- ਨੀਲ ਭੱਟ ਇੱਕ ਦੂਜੇ ਨਾਲ ਭਿੜ ਗਏ। ਹਾਲਾਂਕਿ ਇਹ ਚਾਰੇ ਅਕਸਰ ਹੀ ਲੜਦੇ ਨਜ਼ਰ ਆਉਂਦੇ ਹਨ ਪਰ ਇਸ ਵਾਰ ਟੀਵੀ ਦੀਆਂ ਨੂੰਹਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਦਰਅਸਲ ਬਿੱਗ ਬੌਸ ਨੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਵੀਡੀਓ 'ਚ ਵਿੱਕੀ ਜੈਨ, ਅੰਕਿਤਾ ਲੋਖੰਡੇ, ਐਸ਼ਵਰਿਆ ਸ਼ਰਮਾ ਅਤੇ ਨੀਲ ਭੱਟ ਬੈੱਡਰੂਮ 'ਚ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਵਿੱਕੀ ਐਸ਼ਵਰਿਆ ਤੋਂ ਪੁੱਛਦਾ ਹੈ ਕਿ ਉਸ ਨੇ ਮੈਨੂੰ ਨਾਮਜ਼ਦ ਕਿਉਂ ਕੀਤਾ। ਜਵਾਬ 'ਚ ਐਸ਼ਵਰਿਆ ਕਹਿੰਦੀ ਹੈ- ਆਪਣੇ ਆਪ ਨੂੰ ਦੇਖੋ। ਕੋਲ ਬੈਠੀ ਅੰਕਿਤਾ ਵੀ ਇਸ 'ਤੇ ਭੜਕ ਜਾਂਦੀ ਹੈ। ਅਦਾਕਾਰਾ ਕਹਿੰਦੀ ਹੈ, ਮੈਂ ਐਸ਼ਵਰਿਆ ਨਾਲ ਚੰਗੀ ਸੀ, ਫਿਰ ਤੁਸੀਂ ਮੇਰੇ ਨਾਲ ਦਿਖਾਵਾ ਕਿਉਂ ਕੀਤਾ?  

ਇਸ ਤੋਂ ਬਾਅਦ ਨੀਲ ਜਵਾਬ ਦਿੰਦਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਤੁਸੀਂ ਨਹੀਂ ਸਮਝੇ। ਇਸ 'ਤੇ ਅੰਕਿਤਾ ਕਹਿੰਦੀ ਹੈ- ਤੁਸੀਂ ਸਮਝ ਗਏ ਹੋ। ਇਹ ਸੁਣ ਕੇ ਨੀਲ ਭੱਟ ਆਪਣਾ ਆਪਾ ਗੁਆ ਲੈਂਦਾ ਹੈ ਅਤੇ ਆਪਣੀ ਜੈਕੇਟ ਲਾਹ ਲੈਂਦਾ ਹੈ ਅਤੇ ਅੰਕਿਤਾ ਵੱਲ ਚੀਕਣਾ ਸ਼ੁਰੂ ਕਰ ਦਿੰਦਾ ਹੈ, ਐਸ਼ਵਰਿਆ ਉਸ ਨੂੰ ਰੋਕਣ ਲਈ ਵਿਚਕਾਰ ਆਉਂਦੀ ਹੈ।

 

 

ਦੇਖਦੇ ਹੀ ਦੇਖਦੇ ਇਹਨਾਂ ਦੀ ਲੜਾਈ ਵਧ ਜਾਂਦੀ ਹੈ ਇਨ੍ਹਾਂ ਚਾਰਾਂ ਵਿਚਕਾਰ ਲੜਾਈ ਹੱਥੋਂ ਨਿਕਲਣ ਲੱਗਦੀ ਹੈ। ਇਸ ਦੌਰਾਨ ਵਿੱਕੀ ਨੇ ਐਸ਼ਵਰਿਆ ਨੂੰ ਡਾਇਨ ਕਿਹਾ। ਇਹ ਸੁਣ ਕੇ ਨੀਲ ਹੋਰ ਵੀ ਗੁੱਸੇ ਵਿਚ ਆ ਗਿਆ। ਇਸ ਦੇ ਨਾਲ ਹੀ ਅੰਕਿਤਾ ਵੀ ਐਸ਼ਵਰਿਆ ਨੂੰ ਪਾਗਲ ਕਹਿਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਚਾਰੋਂ ਇੱਕ ਦੂਜੇ ਨਾਲ ਬਹੁਤ ਹੀ ਗਰਮ ਲਹਿਜੇ ਨਾਲ ਬੋਲਦੇ ਹਨ।

ਦਰਅਸਲ, ਇਸ ਝਗੜੇ ਦਾ ਕਾਰਨ ਇਹ ਹੈ ਕਿ ਐਸ਼ਵਰਿਆ ਅਤੇ ਨੀਲ ਦਾ ਬਿਗ ਬੌਸ ਦੇ ਘਰ ਵਿਚ ਵਿੱਕੀ ਨਾਲ ਅਕਸਰ ਝਗੜਾ ਹੁੰਦਾ ਰਿਹਾ ਹੈ ਪਰ ਦੋਵਾਂ ਨੇ ਹਮੇਸ਼ਾ ਅੰਕਿਤਾ ਨਾਲ ਸ਼ਾਂਤੀ ਬਣਾਈ ਰੱਖੀ ਹੈ। ਇਸ ਦੌਰਾਨ ਨੀਲ ਭੱਟ ਆਪਣੀ ਪਿੱਠ ਪਿੱਛੇ ਅੰਕਿਤਾ ਖਿਲਾਫ਼ ਪਲਾਨਿੰਗ ਕਰਦੇ ਰਹੇ। ਜਦੋਂ ਅੰਕਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭੜਕ ਗਈ।