Mrunal Thakur: ਬਾਲੀਵੁੱਡ ਅਦਾਕਾਰਾ ਮ੍ਰਣਾਲ ਠਾਕੁਰ ਨੇ ਨਿਹੰਗ ਸਿੰਘਾਂ ਨਾਲ ਮਿਲ ਕੇ ਬੁਲਾਈ ''ਫ਼ਤਹਿ'', ਵੀਡੀਓ ਵਾਇਰਲ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮ੍ਰਣਾਲ ਠਾਕੁਰ ਇਕ ਟੈਂਪੂ ਵਿਚ ਕਾਫ਼ੀ ਨਿਹੰਗ ਸਿੰਘਾਂ ਨਾਲ ਬੈਠੀ ਹੈ ਤੇ ਸਾਰੇ ਮਿਲ ਕੇ ਸਤਿ ਸ੍ਰੀ ਅਕਾਲ ਕਹਿ ਰਹੇ ਹਨ।
A post shared by Mrunal Thakur (@mrunalthakur)
A post shared by Mrunal Thakur (@mrunalthakur)
ਮੁੰਬਈ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਮ੍ਰਣਾਲ ਠਾਕੁਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਨਿੰਹਗ ਸਿੰਘਾਂ ਨਾਲ ਟੈਂਪੂ 'ਤੇ ਬੈਠੀ ਦਿਖਾਈ ਦੇ ਰਹੀ ਹੈ ਤੇ ਸਭ ਦੇ ਨਾਲ ਮਿਲ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਬੁਲਾਉਂਦੀ ਸੁਣਾਈ ਦੇ ਰਹੀ ਹੈ।
ਮ੍ਰਣਾਲ ਠਾਕੁਰ ਨੇ ਇਹ ਵੀਡੀਓ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਮ੍ਰਣਾਲ ਠਾਕੁਰ ਇਕ ਟੈਂਪੂ ਵਿਚ ਕਾਫ਼ੀ ਨਿਹੰਗ ਸਿੰਘਾਂ ਨਾਲ ਬੈਠੀ ਹੈ ਤੇ ਸਾਰੇ ਮਿਲ ਕੇ ਫਤਹਿ ਬੁਲਾ ਰਹੇ ਹਨ।
ਵੀਡੀਓ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ ''Chalo ho jaye Sat Sri Akaal! I'm so glad to finally share this one with you all and I hope you have as much fun watching #AankhMicholi, as we did shooting it!''