Pushpa-2 News: ਪੁਲਿਸ ਵੱਲੋਂ ਅੱਲੂ ਅਰਜੁਨ ਵਿਰੁਧ ਗ਼ੈਰ-ਇਰਾਦਾਤਨ ਕਤਲ ਦਾ ਕੀਤਾ ਗਿਆ ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Pushpa-2 News: ‘ਪੁਸ਼ਪਾ-2’ ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਹੋਈ ਮੌਤ

A case of involuntary manslaughter has been registered against Allu Arjun by the police

ਹੈਦਰਾਬਾਦ : ਅਭਿਨੇਤਾ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸ਼ੋਅ ਦੌਰਾਨ ਇਥੇ ਇਕ ਫ਼ਿਲਮ ਥੀਏਟਰ ਵਿਚ ਭਾਜੜ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਨੂੰ ਸਾਹ ਘੁੱਟਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ |

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਅਭਿਨੇਤਾ ਦੀ ਇਕ ਝਲਕ ਪਾਉਣ ਲਈ ਸਿਨੇਮਾ ਹਾਲ ਵਿਚ ਇਕੱਠੇ ਹੋ ਗਏ। ਇਸ ਮਾਮਲੇ 'ਚ ਪੁਲਿਸ ਵਲੋਂ ਅੱਲੂ ਅਰਜੁਨ ਵਿਰੁਧ ਗ਼ੈਰ-ਇਰਾਦਾਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਦਰਅਸਲ, ਅੱਲੂ ਅਰਜੁਨ ਬੁੱਧਵਾਰ ਰਾਤ ਬਿਨ੍ਹਾਂ ਦੱਸੇ ਸੰਧਿਆ ਥਿਏਟਰ 'ਚ ਫਿਲਮ ਦੀ ਸਕਰੀਨਿੰਗ ਲਈ ਆਏ ਸਨ। ਥਿਏਟਰ ਦੇ ਬਾਹਰ ਇਕੱਠੇ ਹੋਏ ਫੈਨਜ਼ ਅੱਲੂ ਅਰਜੁਨ ਨੂੰ ਮਿਲਣ ਲਈ ਉਤਾਵਲੇ ਹੋ ਗਏ। ਵੱਡੀ ਗਿਣਤੀ 'ਚ ਫੈਨਜ਼ ਨੇ ਉਨ੍ਹਾਂ ਦੇ ਨਾਲ ਥਿਏਟਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸਦੇ ਚੱਲਦੇ ਥਿਏਟਰ 'ਚ ਭਾਰੀ ਭੀੜ ਜਮ੍ਹਾ ਹੋ ਗਏ। ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ। 

ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਕੀਤਾ। ਭੀੜ ਘੱਟ ਹੋਣ ਤੋਂ ਬਾਅਦ ਦਮ ਘੁਟਣ ਕਾਰਨ ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਡਾਕਟਰ ਨੇ ਇਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ।