ਸਲਮਾਨ ਖਾਨ ਦੇ ਘਰ ਦੀਆਂ ਖਿੜਕੀਆਂ ਤੇ ਬਾਲਕੋਨੀ ਉੱਤੇ ਲਗਾਏ ਗਏ ਬੁਲੇਟ ਪਰੂਫ ਸ਼ੀਸ਼ੇ
ਲਗਾਤਾਰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
Bullet proof glass installed on the windows and balcony of Salman Khan's house
Bullet proof glass installed on the windows and balcony of Salman Khan's house: ਸਲਮਾਨ ਖਾਨ ਦੇ ਘਰ 'ਚ ਬੁਲੇਟ ਪਰੂਫ ਸ਼ੀਸ਼ੇ ਲਗਾਏ ਗਏ ਹਨ। ਪਿਛਲੇ ਸਾਲ ਅਪ੍ਰੈਲ ਵਿਚ ਲਾਰੈਂਸ ਗੈਂਗ ਨਾਲ ਜੁੜੇ ਬਦਮਾਸ਼ਾਂ ਨੇ ਮੁੰਬਈ ਵਿਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਵਿਚ ਗੋਲੀਬਾਰੀ ਕੀਤੀ ਸੀ। ਉਦੋਂ ਸਲਮਾਨ ਦੇ ਘਰ 'ਤੇ ਸੁਰੱਖਿਆ ਵਧਾ ਦਿਤੀ ਗਈ ਸੀ। ਹੁਣ ਉਨ੍ਹਾਂ ਦੀ ਬਾਲਕੋਨੀ ਅਤੇ ਖਿੜਕੀਆਂ ਬੁਲੇਟ ਪਰੂਫ ਹੋ ਗਈਆਂ ਹਨ।
ਸਲਮਾਨ ਦੇ ਗਲੈਕਸੀ ਅਪਾਰਟਮੈਂਟ 'ਚ ਕੁਝ ਸਮੇਂ ਤੋਂ ਰਿਨੋਵੇਸ਼ਨ ਦਾ ਕੰਮ ਚਲ ਰਿਹਾ ਸੀ। ਹੁਣ ਅਪਾਰਟਮੈਂਟ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ, ਜਿਸ ਵਿਚ ਉਨ੍ਹਾਂ ਦੀ ਬਾਲਕੋਨੀ ਅਤੇ ਖਿੜਕੀਆਂ ਬੁਲੇਟ ਪਰੂਫ ਸ਼ੀਸ਼ੇ ਨਾਲ ਦਿਖਾਈ ਦੇ ਰਹੀਆਂ ਹਨ।ਸੂਤਰਾਂ ਦੇ ਹਵਾਲੇ ਤੋਂ ਦਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਹਾਈਟੈਕ ਬਣਾਇਆ ਗਿਆ ਹੈ। ਘਰ ਦੇ ਆਲੇ-ਦੁਆਲੇ ਹਾਈ ਰੈਜ਼ੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।